ਆਲੂ-ਗੰਢਿਆਂ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਨੇ ਘਰਾਂ ਦੀਆਂ ਰਸੋਈਆਂ ਦਾ ਵਿਗਾੜਿਆ ਬਜਟ

Thursday, Oct 22, 2020 - 01:54 PM (IST)

ਆਲੂ-ਗੰਢਿਆਂ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਨੇ ਘਰਾਂ ਦੀਆਂ ਰਸੋਈਆਂ ਦਾ ਵਿਗਾੜਿਆ ਬਜਟ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਮਹਿੰਗਾਈ ਘੱਟਣ ਦੀ ਥਾਂ ਦਿਨੋਂ-ਦਿਨ ਵੱਧ ਰਹੀ ਹੈ ਤੇ ਆਮ ਜਨਤਾ ਦਾ ਕਚੂੰਬਰ ਨਿਕਲਿਆ ਪਿਆ ਹੈ। ਨਿੱਤ ਰੋਜ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ।ਜਿੱਥੇ ਸਬਜ਼ੀਆਂ ਦੇ ਭਾਅ ਵੱਧ ਰਹੇ ਹਨ, ਉੱਥੇ ਆਲੂ ਤੇ ਗੰਢਿਆਂ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਨੇ ਘਰਾਂ ਦੀਆਂ ਰਸੋਈਆਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।ਇਸ ਸਮੇਂ ਆਲੂ 40 ਤੋਂ 50 ਰੁਪਏ ਪ੍ਰਤੀ ਕਿਲੋ ਮਿਲ ਰਹੇ ਹਨ। ਆਲੂ ਹਰ ਸਬਜ਼ੀ ਵਿਚ ਪਾਏ ਜਾਂਦੇ ਹਨ। ਜਦੋਂ ਖੇਤਾਂ 'ਚ ਆਲੂ ਕਿਸਾਨ ਕੋਲ ਹੁੰਦੇ ਹਨ, ਉਦੋਂ ਤਾਂ 2-4 ਰੁਪਏ ਕਿਲੋ ਹੀ ਖਰੀਦੇ ਜਾਂਦੇ ਹਨ ਤੇ ਕਿਸਾਨ ਸੜਕਾਂ ਉਪਰ ਆਲੂ ਸੁੱਟਣ ਲਈ ਮਜਬੂਰ ਹੋ ਜਾਂਦੇ ਹਨ। ਪਰ ਜਦ ਆਲੂ ਵਪਾਰੀ ਦੇ ਹੱਥ ਵਿਚ ਆ ਜਾਂਦਾ ਹੈ ਤਾਂ ਉਦੋਂ ਭਾਅ ਸਿਖਰਾਂ 'ਤੇ ਕਰ ਦਿੱਤੇ ਜਾਂਦੇ ਹਨ। ਇਹੋ ਹਾਲ ਹੀ ਗੰਢਿਆਂ ਦਾ ਹੋਇਆ ਪਿਆ ਹੈ। ਗੰਢੇ ਵੀ ਹਰ ਰੋਜ਼ ਘਰਾਂ ਵਿਚ ਵਰਤੇ ਜਾਂਦੇ ਹਨ। ਇਸ ਵੇਲੇ ਗੰਢੇ 50 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਹੋ ਚੁੱਕੇ ਹਨ। ਇਸੇ ਤਰ੍ਹਾਂ ਟਮਾਟਰ ਵੀ 60-70 ਰੁਪਏ ਪ੍ਰਤੀ ਕਿਲੋ ਮਿਲ ਰਹੇ ਹਨ। ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਹੈ। ਸਬਸਿਡੀ ਖ਼ਤਮ ਕੀਤੀ ਜਾ ਰਹੀ ਹੈ।ਇਸ ਸਮੇਂ ਗੈਸ ਸਿਲੰਡਰ ਦੀ ਕੀਮਤ 604 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

PunjabKesari

ਕੀ ਕਹਿਣਾ ਹੈ ਸਮਾਜ ਸੇਵਕ ਔਰਤਾਂ ਦਾ
ਸਮਾਜ ਸੇਵਕ ਹਰਗੋਬਿੰਦ ਕੌਰ ਸਰਾਂ ਚੱਕ ਕਾਲਾ ਸਿੰਘ ਵਾਲਾ, ਸਤਵੀਰ ਕੌਰ ਇਸਲਾਮਵਾਲਾ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਸੰਦੀਪ ਕੌਰ ਝੁੱਗੇ, ਅੰਮ੍ਰਿਤਪਾਲ ਕੌਰ ਥਾਂਦੇਵਾਲਾ ਅਤੇ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਸਬਜੀਆਂ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਕੰਟਰੋਲ ਕਰੇ। ਕਿਉਕਿ ਇਸ ਸਮੇਂ ਮਹਿੰਗਾਈ ਸਿਖਰਾਂ 'ਤੇ ਹੈ ਅਤੇ ਆਮ ਲੋਕ ਬੜੇ ਤੰਗ ਆਏ ਹੋਏ ਹਨ।

ਇਹ ਵੀ ਪੜ੍ਹੋ: ਕੂੜੇ ਦੇ ਢੇਰਾਂ 'ਚ 'ਪਪੀਤਿਆਂ' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ 'ਚੀਈਨੀਜ਼ ਚੂਨਾ'


author

Shyna

Content Editor

Related News