ਕਿਸਾਨਾਂ ਦੇ ਘਰ ਅੱਗੇ ਧਰਨੇ ਬਰਦਾਸ਼ਿਤ ਨਹੀਂ ਕੀਤੇ ਜਾਣਗੇ : ਪੀਰ ਮੁਹੰਮਦ

12/22/2017 5:10:52 PM


ਮੱਖੂ (ਵਾਹੀ) - ਕਿਸਾਨ ਪਹਿਲਾਂ ਹੀ ਫਸਲਾਂ ਦੇ ਰੇਟ ਅਤੇ ਫਸਲੀ ਖਰਚੇ ਕਾਰਨ ਕਰਜ਼ੇ ਦੇ ਜਾਲ 'ਚ ਫਸਿਆ ਹੋਇਆ ਖੁਦਕੁਸ਼ੀਆਂ ਕਰ ਕੇ ਆਪਣਾ ਜੀਵਨ ਖਤਮ ਕਰ ਰਿਹਾ ਹੈ, ਉਪਰੋਂ ਸਰਕਾਰ ਨਵੇਂ ਫਰਮਾਨ ਜਾਰੀ ਕਰਕੇ ਕਿਸਾਨਾਂ ਦਾ ਕਚੂਮਰ ਕੱਢ ਰਹੀ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਅਤੇ ਸਕੱਤਰ ਪੰਜਾਬ ਪ੍ਰਗਟ ਸਿੰਘ ਤਲਵੰਡੀ ਨੇ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਵਿਚਾਰ ਪ੍ਰਗਟ ਕਰਦਿਆਂ ਸਾਂਝੇ ਕੀਤੇ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਪਰ ਅੱਜ ਕਰਜ਼ਾ ਤਾਂ ਕੀ ਮੁਆਫ ਕਰਨਾ, ਉਲਟਾ ਸਰਕਾਰ ਦੀ ਸ਼ਹਿ 'ਤੇ ਬੈਕਾਂ ਵਾਲੇ ਕਿਸਾਨਾ ਦੇ ਘਰਾਂ ਅੱਗੇ ਧਰਨੇ ਮਾਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਵੱਡੇ ਵਪਾਰੀ ਰਾਜਨੀਤਕ ਲੋਕ  ਵਿਜੇ ਮਾਲੀਆ ਤੇ ਡਾਲਮੀਆ ਵਰਗੇ ਕਰੋੜਾਂ ਨਹੀ ਅਰਬਾਂ ਰੁਪਏ  ਦੇ ਡਿਫਾਲਟਰ ਹਨ  ਜਿੰਨਾ ਨੂੰ ਪੁੱਛਣ ਵਾਲਾ ਕੋਈ ਨਹੀਂ ਪਰ ਜੇਕਰ ਕੋਈ ਕਿਸਾਨ 50000 ਜਾਂ ਇਕ ਲੱਖ ਦਾ ਡਿਫਾਲਟਰ ਹੁੰਦਾ ਹੈ ਤਾਂ ਉਸ ਦੇ ਘਰ ਵਾਰ-ਵਾਰ ਜਾ ਕਿ ਉਸ ਨੂੰ ਜਲੀਲ ਕੀਤਾ ਜਾਂਦਾ ਹੈ, ਹਾਲਾਂਕਿ ਬੈਂਕ ਕੋਲ ਕਿਸਾਨ ਦੀ ਜ਼ਮੀਨ ਗਿਰਵੀ ਪਈ ਹੁੰਦੀ ਹੈ । 


Related News