ਟਰੇਨਾਂ ਸ਼ੁਰੂ ਹੋਣ ''ਚ ਨਵਾਂ ਅੜਿੱਕਾ, 30 ਜਥੇਬੰਦੀਆਂ ਤੋਂ ਅੱਡ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

Saturday, Nov 21, 2020 - 09:37 PM (IST)

ਟਰੇਨਾਂ ਸ਼ੁਰੂ ਹੋਣ ''ਚ ਨਵਾਂ ਅੜਿੱਕਾ, 30 ਜਥੇਬੰਦੀਆਂ ਤੋਂ ਅੱਡ ਹੋਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਅੰਮ੍ਰਿਤਸਰ : ਪੰਜਾਬ 'ਚ ਜਿਥੇ ਕਿਸਾਨ ਯੂਨੀਅਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਸਵੀਕਾਰ ਕਰਦੇ ਹੋਏ ਸੋਮਵਾਰ (23 ਨਵੰਬਰ) ਤੋਂ ਸਾਰੀਆਂ ਰੇਲ ਰੋਕਾਂ ਚੁੱਕਣ ਦਾ ਐਲਾਨ ਕੀਤਾ ਗਿਆ। ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕ ਵਾਰ ਸਾਰਿਆਂ ਤੋਂ ਅੱਡ ਚੱਲ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਯਾਤਰੀ ਗੱਡੀਆਂ ਨੂੰ ਰਾਹ ਨਹੀਂ ਦੇਣਗੇ, ਸਿਰਫ ਮਾਲ ਗੱਡੀਆਂ ਨੂੰ ਹੀ ਚੱਲਣ ਦੇਣਗੇ। ਉਨ੍ਹਾਂ ਕੈਪਟਨ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਦਾ ਸਾਥ ਦੇ ਰਹੇ ਹਨ। ਇਸ ਕਾਰਣ ਸਰਵਣ ਸਿੰਘ ਵਲੋਂ ਕੀਤਾ ਗਿਆ ਇਹ ਐਲਾਨ ਟਰੇਨਾਂ ਸ਼ੁਰੂ ਹੋਣ 'ਚ ਨਵਾਂ ਅੜਿੱਕਾ ਬਣ ਸਕਦਾ ਹੈ।
 


author

Deepak Kumar

Content Editor

Related News