ਕਿੱਕੀ ਢਿੱਲੋਂ ਨੇ ਕੀਤਾ ਗਠਜੋੜ ਦਾ ਵਿਰੋਧ, ਕਿਹਾ ਚੀਫ ਮਨਿਸਟਰੀ ਦੇ ਗਾਹਕਾਂ ਦਾ ਨਬੇੜਾ ਕਰੇ ਕਾਂਗਰਸ

Tuesday, Jan 09, 2024 - 06:26 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : ਚੰਡੀਗੜ੍ਹ ਵਿਖੇ ਅੱਜ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵਲੋਂ ਬੁਲਾਈਗਈ ਬੈਠਕ ਦਾ ਕੁੱਝ ਕਾਂਗਰਸੀਆਂ ਵੱਲੋਂ ਬਾਈਕਾਟ ਕੀਤੇ ਜਾਣ ਦੀ ਖ਼ਬਰ ਆ ਰਹੀ ਹੈ। ਇਸੇ ਦਰਮਿਆਨ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਕਿੱਕੀ ਢਿੱਲੋਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨੂੰ ਸਾਡਾ ਬਾਈਕਾਟ ਨਾ ਮੰਨਿਆ ਜਾਵੇ, ਅਸੀਂ ਤਾਂ ਆਪਣੇ ਕੁੱਝ ਪੱਖ ਰੱਖੇ ਹਨ ਜੋ ਪਾਰਟੀ ਦੀ ਭਲਾਈ ਵਾਸਤੇ ਹੀ ਮਹੱਤਵ ਰੱਖਦੇ ਹਨ। ਕਿੱਕੀ ਢਿੱਲੋਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਪਹਿਲਾਂ ਚੀਫ ਮਨਿਸਟਰੀ ਦੇ ਗਾਹਕੀ ਲਈ ਲੜਾਈ ਲੜ ਰਹੇ ਪੰਜਾਬ ਦੇ ਤਿੰਨ-ਚਾਰ ਲੀਡਰਾਂ ਦੀ ਨਬੇੜਾ ਕਰਨਾ ਚਾਹੀਦਾ ਹੈ, ਇਹ ਤਿੰਨ-ਚਾਰ ਲੀਡਰ ਆਪਣੇ ਨਿੱਜੀ ਮੁਫਾਦਾਂ ਲਈ ਕਾਂਗਰਸ ਦਾ ਨੁਕਾਸਨ ਕਰ ਰਹੇ ਹਨ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਸਾਹਮਣੇ ਨਵਜੋਤ ਸਿੱਧੂ ਦੀ ਵੰਗਾਰ, ਰੈਲੀ ’ਚ 10 ਹਜ਼ਾਰ ਦਾ ਇਕੱਠ ਕਰਕੇ ਦਿਖਾਓ

ਉਨ੍ਹਾਂ ਕਿਹਾ ਕਿ ਦੂਜਾ ਮੁੱਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਹੈ ਜਿਸ ’ਤੇ ਕਾਂਗਰਸ ਹਾਈਕਮਾਂਡ ਸਥਿਤੀ ਸਪੱਸ਼ਟ ਕਰੇ ਕਿਉਂਕਿ ਸਾਨੂੰ ਇਹ ਗਠਜੋੜ ਮਨਜ਼ੂਰ ਨਹੀਂ ਹੈ ਜਦੋਂ ਤਕ ਇਹ ਗੁੰਝਲ ਸੁਲਝ ਨਹੀਂ ਜਾਂਦੀ ਓਨੀ ਦੇਰ ਤਕ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਹੈ, ਅਸੀਂ ਜਿਹੜੀ ਆਦਮੀ ਪਾਰਟੀ ਦੀ ਸਰਕਾਰ ਨੂੰ ਮੁਆਵਜ਼ਾ, ਨਸ਼ਾ, ਬੇਅਦਬੀ, ਲਾਅ ਐਂਡ ਆਰਡਰ ’ਤੇ ਭੰਡਦੇ ਰਹੇ ਹਾਂ ਉਸੇ ਨਾਲ ਸਟੇਜ ’ਤੇ ਜਾ ਕੇ ਉਸੇ ਦੇ ਸੋਹਲੇ ਕਿਵੇਂ ਗਾਵਾਂਗੇ ਜਾਂ ਫਿਰ ਜਿਹੜੀ ਸਰਕਾਰ ਕਿੱਕੀ ਢਿੱਲੋਂ ਅਤੇ ਹੋਰ ਕਾਂਗਰਸੀ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਉਹ ਸਾਡੇ ਨਾਲ ਸਟੇਜ ’ਤੇ ਜਾ ਕੇ ਸਾਨੂੰ ਕਿਵੇਂ ਚੰਗਾ ਕਹੇਗੀ। ਅਜਿਹੇ ਦੋਗਲੇ ਕਿਰਦਾਰ ਲੈ ਕੇ ਲੋਕਾਂ ਵਿਚ ਨਹੀਂ ਜਾਇਆ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਹੈ ਅਤੇ ਵਿਰੋਧੀ ਧਿਰ ਦਾ ਸਰਕਾਰ ਨਾਲ ਗਠਜੋੜ ਨਹੀਂ ਹੋ ਸਕਦਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਧਾਨ ਸਭਾ ਵਲੋਂ ਪਾਸ ਕਰਕੇ ਭੇਜੇ ਤਿੰਨ ਬਿੱਲਾਂ ਨੂੰ ਰਾਜਪਾਲ ਨੇ ਦਿੱਤੀ ਮਨਜ਼ੂਰੀ

ਕਿੱਕੀ ਨੇ ਕਿਹਾ ਕਿ ਮੇਰਾ ਭਗਵੰਤ ਮਾਨ ਨਾਲ ਵਿਰੋਧੀ ਇਸ ਕਰਕੇ ਨਹੀਂ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਕੋਈ ਰੰਜਿਸ਼ ਕੱਢੀ ਹੈ ਸਗੋਂ ਸਾਡੀ ਲੜਾਈ ਤਾਂ ਸਿਧਾਂਤਾਂ ਦੀ ਹੈ ਜੋ ਹਮੇਸ਼ਾ ਚੱਲਦੀ ਰਹੇਗੀ। ਕਿੱਕੀ ਮੁਤਾਬਕ ‘ਆਪ’ ਨਾਲ ਗਠਜੋੜ ਕਰਨ ’ਤੇ ਜਿੱਥੇ ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ, ਉਥੇ ਮੁੱਖ ਮੰਤਰੀ ਲਈ ਵੀ ਸਥਿਤੀ ਬੇਹੱਦ ਮੁਸ਼ਕਲ ਬਣ ਜਾਵੇਗੀ ਕਿਉਂਕਿ ਜਿਹੜੇ ਕਾਂਗਰਸੀਆਂ ਖ਼ਿਲਾਫ਼ ਉਹ ਕਾਰਵਾਈ ਕਰ ਚੁੱਕੇ ਹਨ ਆਖਿਰ ਉਨ੍ਹਾਂ ਦੇ ਨਾਲ ਸਟੇਜ ਸਾਂਝੀ ਕਿਵੇਂ ਕਰ ਪਾਉਣਗੇ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News