ਕਿਡਨੀ ਕਾਂਡ ਮਾਮਲੇ ’ਚ 2 ਡਾਕਟਰਾਂ ਨੂੰ 10-10 ਸਾਲ ਦੀ ਕੈਦ ਤੇ ਜੁਰਮਾਨਾ

Tuesday, Dec 21, 2021 - 11:35 PM (IST)

ਕਿਡਨੀ ਕਾਂਡ ਮਾਮਲੇ ’ਚ 2 ਡਾਕਟਰਾਂ ਨੂੰ 10-10 ਸਾਲ ਦੀ ਕੈਦ ਤੇ ਜੁਰਮਾਨਾ

ਅੰਮ੍ਰਿਤਸਰ(ਜਸ਼ਨ,ਗੁਰਿੰਦਰ ਸਾਗਰ)- ਗੁਰੂ ਨਗਰੀ ਦੇ 19 ਸਾਲ ਪੁਰਾਣੇ ਕਿਡਨੀ ਕਾਂਡ ’ਚ 2 ਡਾਕਟਰਾਂ ਨੂੰ 10-10 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਡਾ. ਭੁਪਿੰਦਰ ਸਿੰਘ ਅਤੇ ਡਾ. ਭੂਸ਼ਣ ਅਗਰਵਾਲ ਨੂੰ ਕੋਰਟ ਨੇ ਜੇਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ ਸਮੇਤ 6 ਮੁਲਜ਼ਮਾਂ ’ਤੇ ਦੋਸ਼ ਸਾਬਤ ਨਾ ਹੋਣ ’ਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਕੇਸ ਦੀ ਸੁਣਵਾਈ ਦੌਰਾਨ ਡਾ. ਪੀ. ਕੇ. ਸਰੀਨ, ਪੀ. ਕੇ. ਜੈਨ ਅਤੇ ਵਕੀਲ ਰਾਜਨ ਪੁਰੀ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ

ਸਿਵਲ ਲਾਈਨ ਥਾਣੇ ਦੀ ਪੁਲਸ ਨੇ ਸਾਲ 2003 ’ਚ ਉਕਤ ਮੁਲਜ਼ਮਾਂ ਖਿਲਾਫ ਕਿਡਨੀ ਕਾਂਡ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ। ਮਾਮਲੇ ’ਚ ਕਈ ਲੋਕਾਂ ਨੂੰ ਮੌਤ ਵੀ ਹੋਈ ਸੀ। ਕੋਰਟ ਨੇ ਇਹ ਸਜ਼ਾ ਹੱਤਿਆ ਦੇ ਮਾਮਲੇ ਨੂੰ ਗੈਰ-ਇਰਾਦਤਨ ਹੱਤਿਆ ਦੇ ਮਾਮਲੇ ’ਚ ਤਬਦੀਲ ਕਰਦੇ ਹੋਏ ਸੁਣਾਈ ਹੈ। ਇਸ ਦੇ ਨਾਲ ਹੀ ਧੋਖੇ ਨਾਲ ਕਿਡਨੀ ਟਰਾਂਸਪਲਾਂਟ ਦੇ ਇਕ ਹੋਰ ਮਾਮਲੇ ’ਚ ਦੋਸ਼ੀਆਂ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ’ਤੇ 65-65 ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਲਗਾਈ ਗਈ ਹੈ ।

PunjabKesari

ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਕੋਰਟ ਨੇ ਦੋਸ਼ ਸਾਬਤ ਨਾ ਹੋਣ ’ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ, ਹਰਦਿਆਲ ਮਹਿਤਾ, ਡਾ. ਜਗਦੀਸ਼ ਗਾਰਗੀ, ਗੌਰਵ ਰਾਜ, ਪੰਕਜ ਗੁਪਤਾ, ਵਿਨੋਦ ਸਮੇਤ 7 ਮੁਲਜ਼ਮਾਂ ਨੂੰ ਬਰੀ ਵੀ ਕਰ ਦਿੱਤਾ ਹੈ। ਸਿਵਲ ਲਾਈਨ ਥਾਣੇ ਦੀ ਪੁਲਸ ਨੇ ਸਾਲ 2003 ’ਚ ਗ੍ਰੀਨ ਐਵੇਨਿਊ ਸਥਿਤ ਕੱਕਡ਼ ਹਸਪਤਾਲ ਦੇ ਡਾ. ਭੁਪਿੰਦਰ ਸਿੰਘ, ਡਾ. ਭੂਸ਼ਣ ਅਗਰਵਾਲ, ਡਾ. ਪ੍ਰਵੀਨ ਸਰੀਨ, ਡਾ. ਪੀ. ਕੇ. ਜੈਨ , ਹਰਦਿਆਲ ਮਹਿਤਾ (ਮੈਨੇਜਰ) ਵਕੀਲ ਪ੍ਰਦੀਪ ਸੈਣੀ (ਲੀਗਲ ਐਡਵਾਇਜਰ), ਡਾ. ਓ. ਪੀ. ਮਹਾਜਨ, ਡਾ. ਜਗਦੀਸ਼ ਗਾਰਗੀ, ਗੌਰਵ ਰਾਜ, ਪੰਕਜ ਗੁਪਤਾ, ਵਿਨੋਦ ਖਿਲਾਫ ਹੱਤਿਆ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ 4 ਦੀ ਮੌਤ

ਉਕਤ ਮਾਮਲੇ ’ਚ ਕਈ ਲੋਕਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਹੋਰ ਮਾਮਲੇ ’ਚ ਡੀ ਡਵੀਜ਼ਨ ਥਾਣੇ ਦੀ ਪੁਲਸ ਨੇ ਕੱਕਡ਼ ਹਸਪਤਾਲ ਦੇ ਉਕਤ ਡਾਕਟਰ ਭੂਸ਼ਣ ਅਗਰਵਾਲ ਅਤੇ ਡਾ. ਭੁਪਿੰਦਰ ਸਿੰਘ ਖਿਲਾਫ ਧੋਖੇ ਨਾਲ ਕਿਡਨੀ ਟਰਾਂਸਪਲਾਂਟ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ । ਕੋਰਟ ਨੇ ਸਿਵਲ ਲਾਈਨ ਥਾਣੇ ’ਚ ਦਰਜ ਕੇਸ ’ਚ ਦਸ-ਦਸ ਸਾਲ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ, ਜਦੋਂ ਕਿ ਧੋਖੇ ਨਾਲ ਕਿਡਨੀ ਟਰਾਂਸਪਲਾਂਟ ਦੇ ਦੋਸ਼ ’ਚ 5-5 ਸਾਲ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Bharat Thapa

Content Editor

Related News