ਮੋਗਾ ''ਚ ਦਿਨਦਿਹਾੜੇ 10 ਸਾਲ ਦੇ ਬੱਚੇ ਨੂੰ ਕੀਤਾ ਕਿਡਨੈਪ, ਸ਼ਹਿਰ ''ਚ ਫੈਲੀ ਸਨਸਨੀ
Thursday, Sep 17, 2020 - 04:31 PM (IST)
ਮੋਗਾ (ਵਿਪਨ) : ਕਸਬਾ ਬਾਘਾਪੁਰਾਣਾ ਦੇ ਮੁੱਦਕੀਰੋਡ ਤੋਂ ਬੱਚੇ ਨੂੰ ਦਿਨਦਿਹਾੜੇ ਤਕਰੀਬਨ 12.30 ਤੋਂ 1 ਵਜੇ ਦੇ ਕਰੀਬ ਕਿਡਨੈਪਿੰਗ ਨੂੰ ਲੈ ਕੇ ਸ਼ਹਿਰ 'ਚ ਸਨਸਨੀ ਫੈਲ ਗਈ। ਦਿਨਦਿਹਾੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਸ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਉੱਥੇ ਹੀ ਬੱਚੇ ਅਮਨਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਸਾਡੀ ਮਿਸਤਰੀ ਦੀ ਦੁਕਾਨ ਹੈ। ਹਰ ਰੋਜ਼ ਦੀ ਤਰ੍ਹਾਂ ਬੱਚਾ ਬਾਹਰ ਖੇਡ ਰਿਹਾ ਸੀ ਕਿ 2 ਲੋਕ ਕਾਰ 'ਚ ਸਵਾਰ ਹੋ ਕੇ ਆਏ ਅਤੇ ਬੱਚੇ ਨੂੰ ਜ਼ਬਰਦਸਤੀ ਉਠਾ ਕੇ ਲੈ ਗਏ। ਬੱਚੇ ਦੀ ਮਾਂ ਨੇ ਰੌਂਦੇ ਹੋਇਆ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਨੂੰ ਕੌਣ ਲੈ ਕੇ ਗਿਆ ਹੈ।
ਇਹ ਵੀ ਪੜ੍ਹੋ : ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕੌਮਾਂਤਰੀ ਸਮੱਗਲਰ 32 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
ਦੁਕਾਨ 'ਚ ਕੰਮ ਕਰਦੇ ਲੜਕੇ ਆਕਾਸ਼ਦੀਪ ਨੇ ਦੱਸਿਆ ਕਿ ਬੱਚੇ ਨੇ ਉਸ ਕੋਲੋਂ ਆ ਕੇ ਪਾਣੀ ਮੰਗਿਆ ਅਤੇ ਫਿਰ ਬੋਲਿਆ ਕਿ ਉਨ੍ਹਾਂ ਨੇ ਦਰਵਾਜ਼ੇ ਬਣਾਉਣੇ ਹਨ। ਇੰਨੇ 'ਚ ਕਾਰ ਸਵਾਰ ਬੱਚੇ ਨੂੰ ਉਠਾ ਕੇ ਲੈ ਗਏ। ਮੌਕੇ 'ਤੇ ਪੁੱਜੇ ਬਾਘਾਪੁਰਾਣਾ ਦੇ ਡੀ. ਐੱਸ. ਪੀ. ਜਸਵਿੰਦਰ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਰ ਸਵਾਰਾਂ ਨੇ ਆ ਕੇ ਦੁਕਾਨ 'ਚ ਕੰਮ ਕਰ ਰਹੇ ਵਰਕਰ ਤੋਂ ਫੋਨ ਨੰਬਰ ਮੰਗਿਆ ਅਤੇ ਕਿਹਾ ਕਿ ਉਨ੍ਹਾਂ ਨੰ ਦੁਕਾਨ 'ਚ ਕੰਮ ਕਰਵਾਉਣਾ ਹੈ। ਇੰਨੇ 'ਚ ਕਾਰ ਸਵਾਰ ਬੱਚੇ ਨੂੰ ਉਠਾ ਕੇ ਲੈ ਗਏ। ਸੂਤਰਾਂ ਅਨੁਸਾਰ ਬੱਚੇ ਦੀ ਉਮਰ ਤਕਰੀਬਨ 10 ਸਾਲ ਹੈ ਅਤੇ 2 ਲੋਕ ਕਾਰ 'ਚ ਸਵਾਰ ਹੋ ਕੇ ਆਏ ਹਨ। ਮੌਕੇ 'ਤੇ ਪੁੱਜੀ ਪੁਲਸ ਟੀਮ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਪਰਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਰਕਾਰ ਦੀ ਵੱਡੀ ਕਾਰਵਾਈ