ਵਿਆਹ ਦੀਆਂ ਲਾਵਾਂ ਲੈ ਰਹੇ ਮੁੰਡੇ-ਕੁੜੀ ਨੂੰ ਕੀਤਾ ਅਗਵਾ, CCTV ''ਚ ਕੈਦ ਹੋਈ ਸਾਰੀ ਘਟਨਾ (ਵੀਡੀਓ)

Wednesday, Jul 28, 2021 - 04:43 PM (IST)

ਜਗਰਾਓਂ (ਰਾਜ) : ਜਗਰਾਓਂ-ਮੋਗਾ ਹਾਈਵੇਅ 'ਤੇ ਕੋਠੇ ਬੱਗੂ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੱਝ ਬੰਦਿਆਂ ਨੇ ਗੁਰਦੁਆਰਾ ਸਾਹਿਬ 'ਚ ਚੱਲ ਰਹੀਆਂ ਲਾਵਾਂ ਦੌਰਾਨ ਮੁੰਡੇ ਅਤੇ ਕੁੜੀ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਅਗਵਾ ਕਰਕੇ ਲੈ ਗਏ। ਅਗਵਾ ਕਰਨ ਦੀ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, 412 ਦਿਨਾਂ ਮਗਰੋਂ ਸੂਬੇ 'ਚ 'ਕੋਰੋਨਾ' ਨਾਲ ਕਿਸੇ ਦੀ ਮੌਤ ਨਹੀਂ

PunjabKesari

ਜਾਣਕਾਰੀ ਮੁਤਾਬਕ ਵਿਆਹ ਕਰਵਾਉਣ ਵਾਲਾ ਮੁੰਡਾ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਕੁੜੀ ਮੋਗਾ ਜ਼ਿਲ੍ਹੇ ਦੇ ਹੀ ਪਿੰਡ ਘਲਕਲਾਂ ਕੋਲ ਰਹਿਣ ਵਾਲੀ ਹੈ। ਕੁੜੀ ਪਿੰਡ ਬੁੱਟਰ 'ਚ ਆਪਣੀ ਭੂਆ ਕੋਲ ਰਹਿ ਕੇ ਪੜ੍ਹਦੀ ਸੀ ਅਤੇ ਇਸ ਦੌਰਾਨ ਉਸ ਦੇ ਉਕਤ ਮੁੰਡੇ ਨਾਲ ਪ੍ਰੇਮ ਸਬੰਧ ਬਣ ਗਏ। 8 ਦਿਨ ਪਹਿਲਾਂ ਦੋਹਾਂ ਨੇ ਵਕੀਲ ਜ਼ਰੀਏ ਕੋਰਟ ਮੈਰਿਜ ਕਰਵਾ ਲਈ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦਾ ਛਾਪਾ, ਮੌਕੇ 'ਤੇ 3 ਕੁੜੀਆਂ ਸਣੇ ਗਾਹਕ ਤੇ ਦਲਾਲ ਗ੍ਰਿਫ਼ਤਾਰ

PunjabKesari

ਹੁਣ ਮੁੰਡਾ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ 'ਚ ਆਨੰਦ ਕਾਰਜ ਕਰਵਾਉਣ ਲਈ ਪੁੱਜਿਆ ਸੀ। ਇਸੇ ਦੌਰਾਨ ਹੀ ਦਰਜਨ ਭਰ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਆਰਾ ਸਾਹਿਬ ਪੁੱਜੇ ਅਤੇ ਦੋਹਾਂ ਨਾਲ ਕੁੱਟਮਾਰ ਕਰਦੇ ਹੋਏ ਅਗਵਾ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ : ਦਰਦਨਾਕ : ਵੱਡੇ ਭਰਾ ਨਾਲ ਖੇਡਦਿਆਂ 10 ਸਾਲਾ ਬੱਚੇ ਦੀ ਮੌਤ, ਪਰਿਵਾਰ ਡੂੰਘੇ ਸਦਮੇ 'ਚ

ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕਿ ਇਹ ਅਗਵਾਕਾਰ ਕੌਣ ਹਨ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਡੀ. ਐਸ. ਪੀ. ਹਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੂਰੀ ਘਟਨਾ ਸੀ. ਸੀ. ਟੀ. ਵੀ. 'ਚ ਦੇਖੀ ਜਾ ਰਹੀ ਹੈ ਅਤੇ ਜਲਦ ਹੀ ਕੁੜੀ-ਮੁੰਡੇ ਨੂੰ ਅਗਵਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ।

PunjabKesari
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News