ਅਗਵਾ ਅਤੇ ਜਬਰ-ਜ਼ਿਨਾਹ ਦੇ ਕੇਸ ’ਚ 3 ਭਗੌੜੇ ਗ੍ਰਿਫ਼ਤਾਰ

Monday, Oct 31, 2022 - 06:20 PM (IST)

ਅਗਵਾ ਅਤੇ ਜਬਰ-ਜ਼ਿਨਾਹ ਦੇ ਕੇਸ ’ਚ 3 ਭਗੌੜੇ ਗ੍ਰਿਫ਼ਤਾਰ

ਖੇਮਕਰਨ/ਤਰਨਤਾਰਨ (ਸੋਨੀਆ,ਜ.ਬ) : ਥਾਣਾ ਖਾਲੜਾ ਦੀ ਪੁਲਸ ਨੇ ਅਦਾਲਤ ਵਲੋਂ ਪੀ.ਓ. ਕਰਾਰ ਦਿੱਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਇਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਪੁੱਤਰ ਕਰਮ ਸਿੰਘ, ਕਿਰਨ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀਆਨ ਮਾਣਕਪੁਰਾ, ਬਲਰਾਜ ਸਿੰਘ ਉਰਫ ਬਾਜਾ ਪੁੱਤਰ ਅਵਤਾਰ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਲੌਹਕਾ ਦੇ ਖ਼ਿਲਾਫ ਮੁਕੱਦਮਾ ਨੰਬਰ 139 ਜ਼ੇਰ ਧਾਰਾ 376/363/366ਏ/120ਬੀ-ਆਈ.ਪੀ.ਸੀ., 6 ਪੋਸਕੋ ਐਕਟ ਤਹਿਤ ਕੇਸ ਦਰਜ ਹੈ ਅਤੇ ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਲੋਂ ਪੀ.ਓ. ਘੋਸ਼ਿਤ ਕੀਤਾ ਹੋਇਆ ਹੈ। 

ਇਹ ਸਾਰੇ ਮੁਲਜ਼ਮ ਅੱਜ ਲਖਵਿੰਦਰ ਸਿੰਘ ਦੇ ਘਰ ਪਿੰਡ ਮਾਣਕਪੁਰਾ ਵਿਚ ਇਕੱਠੇ ਹੋਏ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਛਾਪੇਮਾਰੀ ਕਰਕੇ ਮੌਕੇ ਤੋਂ ਲਖਵਿੰਦਰ ਸਿੰਘ, ਕਿਰਨ ਕੌਰ ਅਤੇ ਬਲਰਾਜ ਸਿੰਘ ਨੂੰ ਕਾਬੂ ਕਰ ਲਿਆ। ਉਕਤ ਮੁਲਜ਼ਮਾਂ ਦੇ ਖ਼ਿਲਾਫ ਮੁਕੱਦਮਾ ਨੰਬਰ 110 ਧਾਰਾ 174ਏ-ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News