ਅਗਵਾ ਹੋਏ ਵਿਅਕਤੀ ਦਾ ਹੋਇਆ ਕਤਲ, ਡਰੇਨ ’ਚੋਂ ਮਿਲੀ ਲਾਸ਼

Friday, Dec 02, 2022 - 06:18 PM (IST)

ਅਗਵਾ ਹੋਏ ਵਿਅਕਤੀ ਦਾ ਹੋਇਆ ਕਤਲ, ਡਰੇਨ ’ਚੋਂ ਮਿਲੀ ਲਾਸ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬੀਤੇ ਦਿਨੀਂ ਅਗਵਾ ਹੋਏ ਵਿਅਕਤੀ ਦੀ ਲਾਸ਼ ਡਰੇਨ ’ਚੋਂ ਮਿਲੀ ਹੈ। ਪੁਲਸ ਨੇ ਇਸ ਸਬੰਧ ਵਿਚ ਇਕ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ। ਡੀ.ਐੱਸ.ਪੀ. ਸਤਬੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਬੀਤੇ ਦਿਨੀਂ ਲਖਵੀਰ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਬਿਆਨ ਦਰਜ ਕਰਵਾਇਆ ਸੀ ਕਿ ਮੇਰੇ ਪਿਤਾ ਬੀਰਾ ਸਿੰਘ ਵਾਸੀ ਬਰਨਾਲਾ ਇਹ ਕਹਿ ਕੇ ਘਰੋਂ ਗਏ ਸਨ ਕਿ ਉਹ ਗੁਰਦੀਪ ਸਿੰਘ ਵਾਸੀ ਸੇਖਾ ਨਾਲ ਛੋਟੇ ਹਾਥੀ ’ਤੇ ਗੇੜਾ ਲਾ ਕੇ ਆਉਂਦੇ ਹਨ ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਏ। ਮੇਰੇ ਪਿਤਾ ਨੂੰ ਗੁਰਦੀਪ ਸਿੰਘ ਨੇ ਅਗਵਾ ਕਰ ਲਿਆ ਹੈ।

ਇਸ ਸਬੰਧੀ ’ਚ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਅੱਜ ਬੀਰਾ ਸਿੰਘ ਦੀ ਲਾਸ਼ ਪੱਤੀ ਰੋਡ ਬਰਨਾਲਾ ਦੇ ਡਰੇਨ ’ਚੋਂ ਮਿਲ ਹੈ, ਜਿਸ ’ਤੇ ਗੁਰਦੀਪ ਸਿੰਘ ਖਿਲਾਫ਼ ਧਾਰਾ ’ਚ ਵਾਧਾ ਕਰਦੇ ਹੋਏ, ਕੇਸ ਦਰਜ ਕੀਤਾ ਗਿਆ। ਬੀਰਾ ਸਿੰਘ ਦੀ ਲਾਸ਼ ਮੋਰਚਰੀ ’ਚ ਰੱਖ ਦਿੱਤੀ ਗਈ ਹੈ।


author

Gurminder Singh

Content Editor

Related News