ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ

06/17/2022 11:07:01 AM

ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ)- ਥਾਣਾ ਬਿਆਸ ਅਧੀਨ ਆਉਂਦੇ ਪਿੰਡ ਕਰਤਾਰਪੁਰ ਤੋਂ 13 ਸਾਲਾ ਨਾਬਾਲਗ ਮੁੰਡਾ ਵੰਸ਼ਰੂਪ ਸਿੰਘ, ਜਿਸ ਨੂੰ ਉਸਦੇ ਰਿਸ਼ਤੇਦਾਰਾਂ ਨੇ ਅਗਵਾ ਕੀਤਾ ਸੀ, ਨੂੰ ਥਾਣਾ ਬਿਆਸ ਦੀ ਪੁਲਸ ਨੇ ਜੱਦੋ-ਜਹਿਦ ਤੋਂ ਬਾਅਦ ਜਲੰਧਰ ਦੇ ਇਕ ਨਿੱਜੀ ਢਾਬੇ ਤੋਂ ਬਰਾਮਦ ਕਰ ਲਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਬਿਆਸ ਦੇ ਨਵ-ਨਿਯੁਕਤ ਐੱਸ. ਐੱਚ .ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਵੰਸ਼ਰੂਪ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੁਲਦੀਪ ਕੌਰ ਵੱਲੋਂ ਉਨ੍ਹਾਂ ਦੇ ਮੁੰਡੇ ਦੇ ਅਗਵਾ ਹੋਣ ਸਬੰਧੀ ਮਿਤੀ 15/04/2022 ਨੂੰ ਥਾਣਾ ਬਿਆਸ ਵਿਚ ਮੁਕੱਮਦਾ ਦਰਜ ਕਰਵਾਇਆ ਸੀ। 

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਬੱਚੇ ਨੂੰ ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਸਰਵਨ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੇ ਆਪਣੇ ਹੋਰ ਸਾਥੀਆਂ ਸਮੇਤ ਕਰਤਾਰਪੁਰ ਤੋਂ 24/12/2021 ਨੂੰ ਕਰਤਾਰਪੁਰ ਤੋਂ ਅਗਵਾ ਕਰ ਲਿਆ ਸੀ। ਮੁੰਡੇ ਦੇ ਮਾਤਾ-ਪਿਤਾ ਵੱਲੋਂ ਇਸਦੀ ਭਾਲ ਕੀਤੀ ਗਈ ਅਤੇ ਆਪਣੇ ਉਕਤ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਦੱਸਿਆ ਪਰ ਉਨ੍ਹਾਂ ਇਸ ਬਾਰੇ ਕੋਈ ਪੱਲਾ ਨਾ ਫੜਾਇਆ। ਪੁਲਸ ਨੇ ਤਕਨੀਕੀ ਢੰਗ ਨਾਲ ਤਫਤੀਸ਼ ਕੀਤੀ ਅਤੇ ਬੱਚੇ ਦੀ ਫੋਟੋ ਨੂੰ ਗੁੰਮਸ਼ੁਦਾ ਹੋਣ ਤਹਿਤ ਇਸ਼ਤਿਹਾਰਬਾਜ਼ੀ ਕਰਵਾਈ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਐੱਸ. ਐੱਸ. ਪੀ. ਦਿਹਾਤੀ ਵੱਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਮਿਤੀ 15/06/2022 ਨੂੰ ਥਾਣਾ ਮੁਖੀ ਬਿਆਸ ਨੂੰ ਉਕਤ ਅਗਵਾਸ਼ੁਦਾ ਮੁੰਡੇ ਸਬੰਧੀ ਇਤਲਾਹ ਮਿਲੀ ਕਿ ਵੰਸ਼ਰੂਪ ਜਲੰਧਰ ਸ਼ਹਿਰ ਦੇ ਇਲਾਕੇ ਵਿਚ ਹੈ। ਪੁਲਸ ਬੱਚੇ ਦੇ ਵਾਰਿਸਾਂ ਨੂੰ ਨਾਲ ਲੈ ਕੇ ਜਲੰਧਰ ਪਹੁੰਚ ਗਈ, ਜਿਥੇ ਸੁਨੀਲ ਕੁਮਾਰ ਢਾਬੇ ਵਾਲੇ ਪੁੱਤਰ ਪਰਮੇਸ਼ਵਰ ਕੁਮਾਰ ਵਾਸੀ ਬਸਤੀ ਬਾਵਾ ਖੇਲ ਤੋਂ  ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਬੱਚਾ ਬਰਾਮਦ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਇਸ ਸਬੰਧੀ ਢਾਬਾ ਮਾਲਕ ਨੇ ਆਪਣਾ ਸਪੱਸ਼ਟੀਕਰਨ ਦਿੰਦਿਆ ਦੱਸਿਆ ਕਿ ਇਸ ਬੱਚੇ ਨੂੰ ਕੁਝ ਸਮਾਂ ਪਹਿਲਾਂ ਇਕ ਅਣਪਛਾਤਾ ਵਿਅਕਤੀ ਢਾਬੇ ’ਤੇ ਛੱਡ ਕੇ ਬਿਨਾਂ ਦੱਸੇ ਚਲਾ ਗਿਆ ਸੀ। ਅਗਵਾਸ਼ੁਦਾ ਵੰਸ਼ ਦੀ ਫੋਟੋ ਅਖ਼ਬਾਰ ਵਿਚ ਛਪੀ ਦੇਖ ਕੇ ਢਾਬਾ ਮਾਲਕ ਵੱਲੋਂ ਥਾਣਾ ਬਿਆਸ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਬੱਚੇ ਨੂੰ ਬਰਾਮਦ ਕਰ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News