ਸਕਾਰਪੀਓ ਸਵਾਰਾਂ ਵਲੋਂ ਪਿੰਡ ਮਾਣੂਕੇ ਤੋਂ ਬੱਚਾ ਚੁੱਕਣ ਦੀ ਕੋਸ਼ਿਸ਼ ਅਸਫਲ

Saturday, Aug 03, 2019 - 09:11 PM (IST)

ਸਕਾਰਪੀਓ ਸਵਾਰਾਂ ਵਲੋਂ ਪਿੰਡ ਮਾਣੂਕੇ ਤੋਂ ਬੱਚਾ ਚੁੱਕਣ ਦੀ ਕੋਸ਼ਿਸ਼ ਅਸਫਲ

ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ): ਪਿੰਡ ਮਾਣੂਕੇ ਵਿਖੇ ਸਕਾਰਪੀਓ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਖੇਡ ਰਹੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਦੀ ਮਾਂ ਦੀ ਦਲੇਰੀ ਕਾਰਨ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਿਸ ਘਟਨਾ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਜਾਂਚ ਵਿੱਚ ਜੁਟ ਗਈ ਹੈ। ਜਿਸ ਵੱਲੋਂ ਪਿੰਡ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਪਿੰਡ ਦੇ ਪੱਤੋ ਵਾਲੇ ਰਾਹ ਤੇ ਕੌਆਪਰੇਟਿਵ ਸੁਸਾਇਟੀ ਨਜ਼ਦੀਕ ਮੇਹਰ ਚੰਦ ਪੁੱਤਰ ਭਾਗਦੀਨ ਦਾ 3 ਸਾਲਾ ਬੱਚਾ ਅਰਸਾਦ ਅਲੀ ਆਪਣੇ ਘਰ ਅੱਗੇ ਖੇਡ ਰਿਹਾ ਸੀ ਕਿ ਅਣਪਛਾਤੇ ਸਕਾਰਪੀਓ ਸਵਾਰ ਵਿਅਕਤੀਆਂ ਨੇ ਖੇਡ ਰਹੇ ਬੱਚੇ ਨੂੰ ਧੋਣ ਤੋਂ ਫੜ ਕੇ ਸਕਾਰਪੀਓ ਗੱਡੀ 'ਚ ਛੁੱਟਣ ਦੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਮਾਂ ਨੀਲਮ ਬੇਗਮ ਨੇ ਹੁਸ਼ਿਆਰੀ ਵਰਤਦਿਆਂ ਬੱਚੇ ਨੂੰ ਲੱਤਾ ਤੋਂ ਫੜ ਲਿਆ ਤੇ ਉਨ੍ਹਾਂ ਤੋਂ ਖੋਹ ਲਿਆ। ਬਾਅਦ ਵਿੱਚ ਸਕਾਰਪੀਓ ਸਵਾਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਥਾਣਾ ਮੁਖੀ ਲਛਮਣ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁਚ ਗਈ ਅਤੇ ਸੀ ਸੀ ਟੀ ਵੀ ਕੈਮਰਿਆ ਰਾਹੀ ਉਕਤ ਗੱਡੀ ਸਵਾਰਾਂ ਦਾ ਪਤਾ ਲਗਾਉਣ ਵਿੱਚ ਜੁਟ ਗਈ।


Related News