‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ

Saturday, May 30, 2020 - 03:25 PM (IST)

‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ

ਜਲੰਧਰ (ਬਿਊਰੋ) - ਜਗਬਾਣੀ ਵਲੋਂ ਪਿਛਲੇ ਕਈ ਦਿਨਾਂ ਤੋਂ ਖੇਡਾਂ ਦੇ ਖੇਤਰ ਵਿੱਚ ਜੱਗ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੀ ਜੀਵਨੀ ਮੂਲਕ ਰੇਖਾ ਚਿੱਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ‘ਖੇਡ ਰਤਨ ਪੰਜਾਬ ਦੇ’ ਕਾਲਮ ਹੇਠ ਇਹ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਵੱਲੋਂ ਸ਼ੁਰੂ ਕੀਤੇ ਇਸ ਕਾਲਮ ਤਹਿਤ ਉਹ ਆਪਣੀ ਕਲਮ ਨਾਲ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਜੀਵਨ ਅਤੇ ਪ੍ਰਾਪਤੀਆਂ ਬਾਰੇ ਰੌਸ਼ਨੀ ਪਾਉਣ ਤੋਂ ਇਲਾਵਾ ਜ਼ਾਬਾਜ਼ ਖਿਡਾਰੀਆਂ ਦੇ ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਦੇ ਰਹੇ ਹਨ। ਪਰਿਵਾਰਕ ਪਿਛੋਕੜ, ਬਚਪਨ, ਸ਼ੰਘਰਸ਼, ਜਿੱਤਾਂ, ਪ੍ਰਾਪਤੀਆਂ, ਮਾਣ-ਸਨਮਾਨ ਤੇ ਜਸ਼ਨਾਂ ਤੋਂ ਇਲਾਵਾ ਅਜਿਹੀਆਂ ਨਿਵੇਕਲੀਆਂ ਅਤੇ ਰੌਚਕ ਜਾਣਕਾਰੀ ਦੇ ਰਹੇ ਹਨ ਜਿਸ ਬਾਰੇ ਸਾਡੇ ਪਾਠਕਾਂ ਨੂੰ ਪਹਿਲਾ ਬਹੁਤ ਘੱਟ ਜਾਂ ਨਾਂ-ਮਾਤਰ ਜਾਣਕਾਰੀ ਸੀ।

ਲੇਖਕ ਨਵਦੀਪ ਸਿੰਘ ਗਿੱਲ ਦੇ ਇਹ ਰੇਖਾ ਚਿੱਤਰ ‘ਖੇਡ ਰਤਨ ਪੰਜਾਬ ਦੇ’ ਕਾਲਮ ਅਧੀਨ ਪ੍ਰਕਾਸ਼ਿਤ ਹੋਣ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਪ੍ਰਕਾਸ਼ਿਤ ਕੀਤੇ ਗਏ ‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। ‘ਖੇਡ ਰਤਨ ਪੰਜਾਬ ਦੇ’ ਦੀਆਂ ਹੁਣ ਤੱਕ 8 ਕਿਸ਼ਤਾਂ ਪ੍ਰਕਾਸ਼ਿਤ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਅੱਜ ਅਸੀਂ ਤੁਹਾਨੂੰ 5 ਕਿਸ਼ਤਾਂ ਦੇ ਬਾਰੇ ਜਾਣੂ ਕਰਵਾਉਂਦੇ ਹਾਂ।  ‘ਖੇਡ ਰਤਨ ਪੰਜਾਬ ਦੇ’ ਵਿਚ ਹੁਣ ਤੱਕ ‘ਲਿਵਿੰਗ ਲੀਜੈਂਡ ਆਫ ਹਾਕੀ ਬਲਬੀਰ ਸਿੰਘ ਸੀਨੀਅਰ’, ‘ਸਵਾ ਸਦੀ ਦਾ ਮਾਣ ਸੁਨਹਿਰਾ ਨਿਸ਼ਾਨਚੀ ਅਭਿਨਵ ਬਿੰਦਰਾ’, 'ਰੂਪਾ ਸੈਣੀ ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ’,  ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ਪਰਵੀਨ ਕੁਮਾਰ’ ਅਤੇ ‘ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਯੁਵਰਾਜ ਸਿੰਘ’ ਬਾਰੇ ‘ਖੇਡ ਰਤਨ ਪੰਜਾਬ ਦੇ’ ਦੀਆਂ 5 ਕਿਸ਼ਤਾਂ ਨੂੰ ਮੁੜ ਤੋਂ ਪੜ੍ਹਨ ਦੇ ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ।

ਖੇਡ ਰਤਨ ਪੰਜਾਬ ਦੇ-1 : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’ (ਤਸਵੀਰਾਂ)

ਖੇਡ ਰਤਨ ਪੰਜਾਬ ਦੇ-2 : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’ (ਤਸਵੀਰਾਂ)

ਖੇਡ ਰਤਨ ਪੰਜਾਬ ਦੇ-3 : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ  

ਖੇਡ ਰਤਨ ਪੰਜਾਬ ਦੇ-4 : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’ (ਤਸਵੀਰਾਂ)

ਖੇਡ ਰਤਨ ਪੰਜਾਬ ਦੇ-5 : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’ (ਤਸਵੀਰਾਂ)  

ਦੱਸ ਦੇਈਏ ਕਿ ਇਹ ਖਿਡਾਰੀ ਸੱਚਮੁੱਚ ਸਾਡੇ ਰਤਨ ਹੈ। ਇਸ ਵਿੱਚ ਨਵੀਂ ਉਮਰ ਦੇ ਉੱਭਰਦੇ ਖਿਡਾਰੀ ਵੀ ਹਨ ਅਤੇ ਵਡੇਰੀ ਉਮਰ ਅਤੇ ਇਸ ਵੇਲੇ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਮਹਾਨ ਖਿਡਾਰੀ ਵੀ ਹਨ। ਖੇਡਾਂ ਦੀ ਹਰ ਪੀੜ੍ਹੀ ਦਾ ਖਿਡਾਰੀ ਇਸ ਕਾਲਮ ਰਾਹੀਂ ਕਵਰ ਕੀਤਾ ਗਿਆ। ਇਸ ਵਿੱਚ ਹਰ ਖੇਡ ਦਾ ਖਿਡਾਰੀ ਹੈ, ਚਾਹੇ ਉਹ ਹਾਕੀ, ਅਥਲੈਟਿਕਸ, ਫੁਟਬਾਲ, ਕ੍ਰਿਕਟ, ਸ਼ੂਟਿੰਗ ਜਾਂ ਫੇਰ ਗੌਲ਼ਫ ਹੀ ਕਿਉਂ ਨਾ ਹੋਵੇ। ਪੁਰਸ਼ ਤੇ ਮਹਿਲਾ ਖਿਡਾਰਨਾਂ ਸ਼ਾਮਲ ਹਨ ਜਿਨ੍ਹਾਂ ਨੇ ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ, ਵਿਸ਼ਵ ਕੱਪ ਜਾਂ ਹੋਰ ਵੱਡੇ ਕੌਮਾਂਤਰੀ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ।


author

rajwinder kaur

Content Editor

Related News