ਰੇਲਵੇ ਸਟੇਸ਼ਨ ਸੜਕ ਦੀ ਹਾਲਤ ਖਸਤਾ, ਪ੍ਰਸ਼ਾਸ਼ਨ ਬੇਖ਼ਬਰ

Wednesday, Aug 09, 2023 - 02:15 PM (IST)

ਰੇਲਵੇ ਸਟੇਸ਼ਨ ਸੜਕ ਦੀ ਹਾਲਤ ਖਸਤਾ, ਪ੍ਰਸ਼ਾਸ਼ਨ ਬੇਖ਼ਬਰ

ਖਰੜ (ਅਮਰਦੀਪ, ਰਣਬੀਰ) : ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਪਵਨ ਮਨੋਚਾ ਨੇ ਪੰਜਾਬ ਸਰਕਾਰ ਤੋਂ ਖਰੜ ਰੇਲਵੇ ਸਟੇਸ਼ਨ ਨੂੰ ਜਾਂਦਾ ਰਸਤਾ ਸੁਧਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਬਹੁਤ ਹੀ ਮਾੜੀ ਹੈ, ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋਇਆ ਪਿਆ ਹੈ।

ਉਨ੍ਹਾਂ ਕਿਹਾ ਕਿ ਸੜਕ ਦੇ ਉੱਪਰ ਦੋ ਫੁੱਟ ਤੋਂ ਲੈ ਕੇ 4-4 ਫੁੱਟ ਦੇ ਟੋਏ ਪਏ ਹੋਏ ਹਨ। ਬਰਸਾਤ ਦੇ ਦਿਨਾਂ ਵਿਚ ਪੈਦਲ ਜਾਣ ਵਾਲਿਆਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਨੂੰ ਕਈ ਕਾਲੋਨੀਆਂ ਦਾ ਰਸਤਾ ਵੀ ਜੁੜਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।


author

Babita

Content Editor

Related News