ਖਰੜ ਪੁਲਸ ਨੇ ਮਾਪਿਆਂ ਹਵਾਲੇ ਕੀਤੀ 6 ਸਾਲਾ ਗੁੰਮ ਹੋਈ ਬੱਚੀ

Tuesday, Dec 19, 2017 - 04:25 PM (IST)

ਖਰੜ ਪੁਲਸ ਨੇ ਮਾਪਿਆਂ ਹਵਾਲੇ ਕੀਤੀ 6 ਸਾਲਾ ਗੁੰਮ ਹੋਈ ਬੱਚੀ

ਖਰੜ (ਅਮਰਦੀਪ) : ਥਾਣਾ ਸਦਰ ਪੁਲਸ ਨੇ ਗੁੰਮ ਹੋਈ 6 ਸਾਲਾ ਬੱਚੀ ਨੂੰ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ, ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਜਾਣਕਾਰੀ ਮੁਤਾਬਕ 18 ਦਸੰਬਰ ਨੂੰ ਦੁਪਹਿਰ ਸਮੇਂ ਰਾਹਗੀਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਇਕ ਸਕੂਲ ਬੈਗ ਪੀ ਹੋਈ ਬੱਚੀ ਦੇਸੂਮਾਜਰਾ ਨੇੜੇ ਰੋਂਦੀ ਹੋਈ ਘੁੰਮ ਰਹੀ ਹੈ ਤਾਂ ਤੁਰੰਤ ਪੁਲਸ ਨੇ ਮੌਕੇ 'ਤੇ ਪੁੱਜ ਕੇ ਬੱਚੀ ਨੂੰ ਥਾਣੇ ਲਿਆਂਦਾ ਅਤੇ ਉਸ ਤੋਂ ਉਸ ਦੇ ਮਾਤਾ-ਪਿਤਾ ਦਾ ਨਾਂ ਅਤੇ ਪਤਾ ਪੁੱਛਿਆ ਪਰ ਬੱਚੀ ਕੁਝ ਨਾ ਦੱਸ ਸਕੀ। ਪੁਲਸ ਨੇ ਖਰੜ ਸ਼ਹਿਰ ਅੰਦਰ ਸਾਰੇ ਦੁਕਾਨਦਾਰਾਂ ਤੋਂ ਬੱਚੀ ਦੀ ਜਾਣਕਾਰੀ ਹਾਸਲ ਕੀਤੀ ਪਰ ਬੱਚੀ ਦੇ ਮਾਪਿਆਂ ਬਾਰੇ ਕੁਝ ਪਤਾ ਨਾ ਲੱਗਾ। ਜਦੋਂ ਸੰਤੇਮਾਜਰਾ 'ਚ ਲੋਕਾਂ ਤੋਂ ਪੁਲਸ ਨੇ ਪੁੱਛਿਆ ਤਾਂ ਉੱਥੇ ਪਤਾ ਲੱਗਿਆ ਕਿ ਇੱਥੇ ਮਜ਼ਦੂਰੀ ਕਰਦੇ ਕ੍ਰਿਸ਼ਨਪਾਲ ਪੁੱਤਰ ਚੇਖੋਂ ਸਿੰਘ ਦੀ ਬੱਚੀ ਗੁੰਮ ਹੈ ਤਾਂ ਉਸ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਗਿਆ ਅਤੇ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚੀ ਸੰਤੇਮਾਜਰਾ ਸਕੂਲ 'ਚ ਪੜ੍ਹਦੀ ਹੈ ਅਤੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਸੰਤੇਮਾਜਰ ਤੋਂ ਦੇਸੂਮਾਜਰਾ ਕਿਵੇਂ ਪੁੱਜ ਗਈ। ਫਿਲਹਾਲ ਮਾਪਿਆਂ ਨੇ ਪੁਲਸ ਦਾ ਸ਼ੁਕਰੀਆ ਕੀਤਾ ਹੈ।


Related News