ਖਰੜ ''ਚ ਵੱਡੀ ਵਾਰਦਾਤ, ਚੜ੍ਹਦੀ ਸਵੇਰੇ ਲੁਟੇਰਿਆਂ ਨੇ ਲੁੱਟਿਆ ਏ. ਟੀ. ਐੱਮ.

Sunday, Jul 19, 2020 - 06:19 PM (IST)

ਖਰੜ ''ਚ ਵੱਡੀ ਵਾਰਦਾਤ, ਚੜ੍ਹਦੀ ਸਵੇਰੇ ਲੁਟੇਰਿਆਂ ਨੇ ਲੁੱਟਿਆ ਏ. ਟੀ. ਐੱਮ.

ਖਰੜ (ਅਮਰਦੀਪ ਸੈਣੀ) : ਖਰੜ ਦੇ ਨੇੜੇ ਕਸਬਾ ਘੜੂੰਆਂ ਵਿਖੇ ਐਤਵਾਰ ਤੜਕੇ ਰਿਹਾਇਸ਼ੀ ਖੇਤਰ ਵਿਚ ਚੱਲਦੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਵਿਚੋਂ ਦੋ ਵਿਅਕਤੀਆਂ ਵਲੋਂ ਪੌਣੇ 9 ਲੱਖ ਰੁਪਏ ਦੀ ਡਕੈਤੀ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਵਿਅਕਤੀ ਕਾਰ 'ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਪਹਿਲਾ ਗਲੀ ਵਿਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਨਸ਼ੀਲੀ ਦਵਾਈ ਪਿਲਾ ਕੇ ਬੇਹੋਸ਼ ਕਰ ਦਿੱਤਾ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ

ਇਸ ਤੋਂ ਬਾਅਦ ਏ. ਟੀ. ਐੱਮ. ਦੇ ਸ਼ਟਰ ਤੋੜ ਕੇ ਏ. ਟੀ. ਐੱਮ. ਨੂੰ ਵੈਲਡਿੰਗ ਮਸ਼ੀਨ ਰਾਹੀਂ ਕੱਟ ਕੇ ਉਸ ਵਿਚੋਂ ਪੌਣੇ 9 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਮੌਕੇ ਞਤੇ ਪੁਲਸ ਨੇ ਪਹੁੰਚ ਕੇ ਸੀ. ਸੀ. ਟੀ. ਕੈਮਰੇ ਦੇਖੇ ਤਾਂ ਉਨ੍ਹਾਂ ਨੂੰ ਵੈਲਡਿੰਗ ਮਸ਼ੀਨ ਰਾਹੀਂ ਸਾੜਿਆ ਹੋਏ ਸਨ ਜਿਸ ਕਾਰਨ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਇਸ ਮਾਮਲੇ ਵਿਚ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ 'ਤੇ ਖੁੱਲ੍ਹ ਕੇ ਬੋਲੇ ਸੁਖਪਾਲ ਖਹਿਰਾ, ਪੰਜਾਬ ਪੁਲਸ 'ਤੇ ਲਗਾਏ ਗੰਭੀਰ ਇਲਜ਼ਾਮ


author

Gurminder Singh

Content Editor

Related News