ਸ਼ਿਵ ਸੈਨਾ ਹਿੰਦ ਦਾ ਐਲਾਨ: ਇਨ੍ਹਾਂ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

Tuesday, Nov 24, 2020 - 02:08 PM (IST)

ਸ਼ਿਵ ਸੈਨਾ ਹਿੰਦ ਦਾ ਐਲਾਨ: ਇਨ੍ਹਾਂ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਖੰਨਾ (ਕਮਲ): ਡੇਰਾ ਪ੍ਰੇਮੀ ਦੇ ਕਾਤਲ ਸੁਖਾ ਲੰਮਾ ਗਰੁੱਪ ਦੇ ਗੈਂਗਸਟਰ ਹਰਜਿੰਦਰ ਅਤੇ ਅਮਨਾ ਨੂੰ ਵਿੱਕੀ ਗੌਂਡਰ ਦੀ ਤਰ੍ਹਾਂ ਪੰਜਾਬ ਪੁਲਸ ਮੌਤ ਦੇ ਘਾਟ ਉਤਾਰੇ । ਉਨ੍ਹਾਂ ਨੂੰ ਮੌਤ ਦੇਣ ਵਾਲੇ ਪੁਲਸ ਅਧਿਕਾਰੀਆਂ ਨੂੰ ਸ਼ਿਵ ਸੈਨਾ ਹਿੰਦ 11 ਲੱਖ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਿਤ ਕਰੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਲੋਂ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਸ਼ਰਮਾ ਨੇ ਕਿਹਾ ਕਿ ਡੇਰਾ ਸਿਰਸੇ ਦੇ ਗੜ੍ਹ ਖੇਤਰ ਬਠਿੰਡਾ ਦੇ ਰਾਮਪੁਰੇ ਵਿਚ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਜ਼ਿੰਮੇਦਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿਲ ਲੰਮਾ ਗਰੁੱਪ ਦੇ ਗੈਂਗਸਟਰਾਂ ਦੀ ਜ਼ਿੰਦਗੀ ਦੇ ਹੁਣ ਜ਼ਿਆਦਾ ਦਿਨ ਬਾਕੀ ਨਹੀਂ ਹਨ ਜਾਂ ਤਾਂ ਉਨ੍ਹਾਂ ਵਿੱਕੀ ਗੌਂਡਰ ਵਾਂਗ ਮੌਤ ਮਿਲਣ ਵਾਲੀ ਹੈ ਜਾਂ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਹੁਣ ਜੇਲ ਦੀ ਰੋਟੀ ਖਾਣੀ ਪਵੇਗੀ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿਚ ਬੰਦ ਗੈਂਗਸਟਰ ਸੁੱਖਾ ਲੰਮਾ ਵਲੋਂ ਸੋਸ਼ਲ ਮੀਡੀਆ 'ਤੇ ਡੇਰਾ ਪ੍ਰੇਮੀ ਦੀ ਹੱਤਿਆ ਦੀ ਜ਼ਿੰਮੇਦਾਰੀ ਲੈਣ ਦੀ ਪੋਸਟ ਪਾ ਕਰ ਜੇਲ ਅਧਿਕਾਰੀਆਂ ਦੇ ਬਿਹਤਰ ਸੁਰੱਖਿਆ ਪ੍ਰਬੰਧਾ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਉਹ ਡੀ. ਜੀ. ਪੀ. ਨੂੰ ਮੰਗ ਕਰਦੇ ਹਨ ਕਿ ਜਿਸ ਜੇਲ 'ਚ ਸੋਸ਼ਲ ਮੀਡਿਆ 'ਤੇ ਡੇਰਾ ਪ੍ਰੇਮੀ ਦੀ ਹੱਤਿਆ ਦੀ ਜ਼ਿੰਮੇਦਾਰੀ ਲੈਣ ਦੀ ਪੋਸਟ ਪਾਈ ਗਈ ਹੈ ਉਸ ਜੇਲ ਦੇ ਸੁਪਰਿੰਟੇਂਡੈਂਟ ਸਮੇਤ ਜ਼ਿੰਮੇਦਾਰ ਅਧਿਕਾਰੀਆਂ ਨੂੰ ਸਸਪੈਂਡ ਨਹੀਂ ਸਗੋਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ । ਉਨ੍ਹਾਂ ਨੇ ਕਿਹਾ ਕਿ ਜੇਲਾਂ ਵਿਚ ਸਰਚ ਮੁਹਿੰਮ ਚਲਾ ਕੇ ਸਾਰੇ ਕੈਦੀਆਂ ਦੀ ਤਲਾਸ਼ੀ ਲਈ ਜਾਵੇ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਭਾਰਤੀ ਆਂਗਰਾ, ਕੌਰ ਕਮੇਟੀ ਪ੍ਰਧਾਨ ਅਤੇ ਬੁਲਾਰਾ ਰੋਹੀਤ ਸਾਹਨੀ, ਰਵੀਂ ਸ਼ਰਮਾ, ਕੌਮੀ ਬੁਲਾਰਾ ਅਰਵਿੰਦ ਗੌਤਮ, ਜਨਰਲ ਸਕੱਤਰ ਰਾਹੁਲ ਦੂਆ, ਯੂਥ ਚੇਅਰਮੈਨ ਐਡਵੋਕੇਟ ਅਮਿਤ ਘਈ, ਰਾਸ਼ਟਰੀ ਯੂਥ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਰਾਸ਼ਟਰੀ ਉਪ ਯੂਥ ਪ੍ਰਧਾਨ ਗੌਤਮ ਸ਼ਰਮਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਫ਼ੈਕਟਰੀ 'ਚ ਕੰਮ ਕਰਕੇ ਵਾਪਸ ਆ ਰਹੇ ਪਤੀ-ਪਤਨੀ ਦੀ ਮੌਤ


author

Baljeet Kaur

Content Editor

Related News