ਕੈਨੇਡਾ ''ਚ ਜਨਮ ਦਿਨ ਮਨਾ ਕੇ ਸੁੱਤਾ ਪੰਜਾਬੀ ਨੌਜਵਾਨ ਸਵੇਰੇ ਉੱਠਿਆ ਹੀ ਨਹੀਂ

Friday, Oct 18, 2024 - 07:54 AM (IST)

ਕੈਨੇਡਾ ''ਚ ਜਨਮ ਦਿਨ ਮਨਾ ਕੇ ਸੁੱਤਾ ਪੰਜਾਬੀ ਨੌਜਵਾਨ ਸਵੇਰੇ ਉੱਠਿਆ ਹੀ ਨਹੀਂ

ਖੰਨਾ (ਸ਼ਾਹੀ, ਸੁਖਵਿੰਦਰ ਕੌਰ)-ਕੈਨੇਡਾ ਵਿਚ ਹਾਰਟ ਅਟੈਕ ਨਾਲ ਮਰਨ ਵਾਲੇ ਭਾਰਤੀਆਂ ਦੀ ਗਿਣਤੀ ਵਧ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਨੂੰ ਕੋਰੋਨਾ ਟੀਕੇ ਦਾ ਪ੍ਰਭਾਵ ਦੱਸ ਰਹੇ ਹਨ ਤਾਂ ਕੁਝ ਆਪਣੇ ਤੌਰ 'ਤੇ ਹੋਰ ਕਿਆਸ ਲਾ ਰਹੇ ਹਨ। ਹੁਣ ਕੈਨੇਡਾ ਵਿਚ 31 ਸਾਲਾ ਅਭਿਨੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੰਦਰਜੀਤ ਸਿੰਘ ਲੋਟੇ ਵਾਸੀ ਜਗਤ ਕਾਲੋਨੀ ਖੰਨਾ, ਜੋ ਕਿ ਐੱਲ. ਆਈ. ਸੀ. ਦਫ਼ਤਰ ਤੋਂ ਸੇਵਾਮੁਕਤ ਹੋਏ, ਦੇ ਪੁੱਤਰ ਅਭਿਨੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਪੂਰਾ ਸ਼ਹਿਰ ਸਦਮੇ ਵਿਚ ਹੈ।

ਅਭਿਨੀਤ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੇ ਕੈਨੇਡਾ ਦੀ ਪੀ. ਆਰ. ਵੀ ਮਿਲ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 10 ਅਕਤੂਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਸੀ ਪਰ 11 ਤਾਰੀਖ਼ ਨੂੰ ਸੇਵੇਰ ਉਹ ਮ੍ਰਿਤਕ ਪਾਇਆ ਗਿਆ। ਸਾਰਾ ਪਰਿਵਾਰ ਕੈਨੇਡਾ ਵਿਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਬਰੈਂਪਟਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਕੁੱਲੜ੍ਹ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News