ਖੰਨਾ ''ਚ ਬਿਜਲੀ ਸਪਲਾਈ ਠੱਪ! ਗਰਿੱਡ ''ਚ ਵੜਿਆ ਬਰਸਾਤੀ ਪਾਣੀ

Monday, Sep 01, 2025 - 03:38 PM (IST)

ਖੰਨਾ ''ਚ ਬਿਜਲੀ ਸਪਲਾਈ ਠੱਪ! ਗਰਿੱਡ ''ਚ ਵੜਿਆ ਬਰਸਾਤੀ ਪਾਣੀ

ਖੰਨਾ (ਵਿਪਨ): ਖੰਨਾ 'ਚ ਭਾਰੀ ਮੀਂਹ ਦੇ ਨਾਲ 66 ਕੇਵੀ ਗਰਿੱਡ ਦੀ ਕੰਧ ਟੁੱਟ ਗਈ ਤੇ ਮੀਂਹ ਦਾ ਪਾਣੀ ਗਰਿੱਡ 'ਚ ਆ ਵੜਿਆ। ਇਸ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਪਾਣੀ ਕੱਢਣ ਲਈ ਬਚਾਅ ਕਾਰਜ ਜਾਰੀ ਹਨ। 

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਹ ਇੰਡਸਟਰੀਜ਼ ਰਹਿਣਗੀਆਂ ਬੰਦ! ਜਾਰੀ ਹੋ ਗਏ ਹੁਕਮ

ਬਿਜਲੀ ਮਹਿਕਮੇ ਦੇ ਐਕਸੀਅਨ ਅਮਨ ਗੁਪਤਾ ਨੇ ਕਿਹਾ ਕਿ ਜੀ.ਟੀ. ਰੋਡ ਤੋਂ ਪਾਣੀ ਗਰਿੱਡ ਅੰਦਰ ਆ ਰਿਹਾ ਸੀ। ਪਹਿਲਾਂ ਥੈਲੇ ਲਗਾ ਕੇ ਪਾਣੀ ਰੋਕਿਆ ਗਿਆ। ਇਸੇ ਦੌਰਾਨ ਕੰਧ ਡਿੱਗ ਗਈ ਅਤੇ ਪਾਣੀ ਅੰਦਰ ਆ ਗਿਆ। ਇਸ ਕਾਰਨ ਤੁਰੰਤ ਬਿਜਲੀ ਸਪਲਾਈ ਬੰਦ ਕੀਤੀ ਗਈ। ਪ੍ਰਸ਼ਾਸਨ ਨੇ ਆ ਕੇ ਮਦਦ ਕੀਤੀ ਅਤੇ ਕਾਫੀ ਹੱਦ ਤੱਕ ਬਚਾਅ ਕੀਤਾ ਗਿਆ। ਦੂਜੇ ਪਾਸੇ ਨਗਰ ਕੌਂਸਲ ਦੇ ਈ.ਓ. ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News