ਖੰਨਾ : ਪ੍ਰਾਈਵੇਟ ਬੱਸ ''ਚੋਂ ਉਤਰੇ ਤਸਕਰ ਤੋਂ 6 ਕਰੋੜ ਦੀ ਹੈਰੋਇਨ ਬਰਾਮਦ (ਤਸਵੀਰਾਂ)
Monday, Nov 13, 2017 - 11:47 AM (IST)
ਖੰਨਾ (ਵਿਪਨ) : ਸ਼ਹਿਰ ਦੇ ਪੁਲ ਦੋਰਾਹਾ ਵਿਖੇ ਨਾਕਾਬੰਦੀ ਦੌਰਾਨ ਪੁਲਸ ਨੇ 6 ਕਰੋੜ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਦੀ ਪਛਾਣ ਸੰਜੇ ਕੁਮਾਰ ਵਾਸੀ ਰਾਮਾ ਮੰਡੀ, ਜਲੰਧਰ ਵਜੋਂ ਕੀਤੀ ਗਈ ਹੈ। ਦੋਰਾਹਾ ਪੁਲ ਵਿਖੇ ਜਦੋਂ ਪੁਲਸ ਨੇ ਪ੍ਰਾਈਵੇਟ ਬੱਸ 'ਚੋਂ ਉਤਰੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਲਿਫਾਫਾ ਮਿਲਿਆ, ਜਿਸ 'ਚ ਹੈਰੋਇਨ ਲੁਕੋ ਕੇ ਰੱਖੀ ਹੋਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਕੌਮਾਂਤਰੀ ਬਾਜ਼ਾਰ 'ਚ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 6 ਕਰੋੜ ਦੱਸੀ ਜਾ ਰਹੀ ਹੈ।
