ਖੰਨਾ ਪੁਲਸ ਵਲੋਂ ਹਫਤੇ ਤੋਂ ਲਾਪਤਾ ਨਾਬਾਲਗ ਕੁੜੀਆਂ ਬਰਾਮਦ, ਦੋਸ਼ੀ ਕਾਬੂ
Thursday, Aug 23, 2018 - 03:31 PM (IST)

ਖੰਨਾ (ਵਿਪਨ) : ਖੰਨਾ ਪੁਲਸ ਨੇ ਕਰੀਬ ਇੱਕ ਹਫ਼ਤੇ ਤੋਂ ਲਾਪਤਾ ਨਬਾਲਿਗ ਲੜਕੀਆਂ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਥਿਤ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਲਲਿਤ ਕੁਮਾਰ ਵਰਮਾ ਵਾਸੀ ਮੰਜੀ ਸਾਹਿਬ ਅਤੇ ਸੁਖਵਿੰਦਰ ਸਿੰਘ ਪੁੱਤ ਸੰਤ ਸਿੰਘ ਵਾਸੀ ਮੰਜਾਲੀਆ ਕਲਾਂ ਥਾਣਾ ਸਮਰਾਲਾ ਦੇ ਤੌਰ 'ਤੇ ਹੋਈ ਹੈ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦੀਪਕ ਰਾਏ ਨੇ ਦੱਸਿਆ ਕਿ ਸਦਰ ਥਾਣਾ ਐਸ. ਐਚ. ਓ ਗੁਰਮੇਲ ਸਿੰਘ ਅਤੇ ਥਾਣੇਦਾਰ ਜਗਜੀਵਨ ਰਾਮ ਇੰਚਾਰਜ ਕੋਟ ਚੌਕੀ ਆਪਣੀ ਪੁਲਸ ਪਾਰਟੀ ਸਮੇਤ ਇਸ ਮਾਮਲੇ ਦੀ ਜਾਂਚ ਵਿੱਚ ਜੁਟੇ ਸਨ । ਇਸ ਦੇ ਤਹਿਤ ਥਾਣੇਦਾਰ ਨੇ ਮੰਬਾਈ ਤੋਂ ਨਬਾਲਗ ਲੜਕੀ ਲਕਸ਼ਮੀ ਨੂੰ ਬਰਾਮਦ ਕੀਤਾ, ਜਿਸ ਨੂੰ ਲਲਿਤ ਵਰਮਾ 13 ਅਗਸਤ ਨੂੰ ਭਜਾ ਕੇ ਲੈ ਗਿਆ ਸੀ। ਇਸੇ ਤਰ੍ਹਾਂ ਐਫ.ਆਈ.ਆਰ ਨੰਬਰ-192 ਦੀ ਤਫਤੀਸ਼ ਦੇ ਤਹਿਤ ਥਾਣੇਦਾਰ ਬਖਸ਼ੀਸ਼ ਸਿੰਘ ਨੇ ਬੱਸ ਸਟੈਂਡ ਬੀਜਾ ਤੋਂ ਨਬਾਲਿਗ ਲੜਕੀ ਤਰਨਪ੍ਰੀਤ ਕੌਰ ਨੂੰ ਬਰਾਮਦ ਕਰਕੇ ਉਸ ਨੂੰ ਭਜਾਕੇ ਲੈ ਜਾਣ ਵਾਲੇ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।