ਖੰਨਾ : ਸਿਵਲ ਹਸਪਤਾਲ ''ਚ 5 ਦਿਨਾਂ ਦੇ ਬੱਚੇ ਦੀ ਮੌਤ, ਭੜਕੇ ਪਰਿਵਾਰ ਨੇ ਗੇਟ ਨੂੰ ਤਾਲਾ ਜੜ੍ਹ ਲਾਇਆ ਧਰਨਾ

11/07/2020 12:58:39 PM

ਖੰਨਾ (ਵਿਪਨ) : ਖੰਨਾ ਦੇ ਸਿਵਲ ਹਸਪਤਾਲ 'ਚ 5 ਦਿਨਾਂ ਦੇ ਬੱਚੇ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਭੜਕੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ਼ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਮੇਨ ਗੇਟ ਬੰਦ ਕਰਕੇ ਧਰਨਾ ਲਾ ਦਿੱਤਾ। ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਹਸਪਤਾਲ ਦੇ ਡਾਕਟਰਾਂ 'ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਆਪਣੀ ਪਤਨੀ ਗਗਨਦੀਪ ਕੌਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਸੀ, ਜਿਸ ਨੂੰ ਵੱਡੇ ਆਪਰੇਸ਼ਨ ਨਾਲ ਮੁੰਡਾ ਪੈਦਾ ਹੋਇਆ ਸੀ।

ਇਹ ਵੀ ਪੜ੍ਹੋ : ਡਾਕਟਰਾਂ ਦੀ ਗ਼ਲਤੀ ਕਾਰਨ ਕੱਟਣਾ ਪਿਆ ਬੱਚੇ ਦਾ ਹੱਥ, ਲੱਗਾ 50 ਲੱਖ ਦਾ ਜੁਰਮਾਨਾ

PunjabKesari

ਅੱਜ ਸਵੇਰੇ ਪੰਜ ਦਿਨਾਂ ਬਾਅਦ ਖੰਨਾ ਦੇ ਸਿਵਲ ਹਸਪਤਾਲ ਵਿਖੇ ਬੱਚੇ ਦੀ ਮੌਤ ਹੋ ਗਈ, ਜਿਸ ਕਾਰਨ ਭੜਕੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਸਿਵਲ ਹਸਪਤਾਲ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਮਾਰ ਦਿੱਤਾ ਅਤੇ ਧਰਨਾ-ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਡਿਊਟੀ 'ਤੇ ਹਾਜ਼ਰ ਸਟਾਫ਼ ਨਰਸ ਨੇ ਆਪਣੇ ਕੰਨਾਂ 'ਚ ਹੈੱਡਫੋਨ ਲਾਏ ਹੋਏ ਸਨ, ਜਦੋਂ ਕਿ ਉਨ੍ਹਾਂ ਦਾ ਬੱਚਾ ਬਹੁਤ ਗੰਭੀਰ ਹਾਲਤ 'ਚ ਸੀ ਪਰ ਉਨ੍ਹਾਂ ਦੀ ਹਸਪਤਾਲ 'ਚ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੀਵਾਲੀ 'ਤੇ ਨਹੀਂ ਚੱਲਣਗੇ 'ਪਟਾਕੇ', ਲਾਈ ਗਈ ਮੁਕੰਮਲ ਪਾਬੰਦੀ

ਇਸ ਸਬੰਧੀ ਜਦੋਂ ਹਸਪਤਾਲ ਦੇ ਸਰਜਨ ਡਾ. ਮਨਿੰਦਰ ਭਸੀਨਾ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਮਾਂ ਵੱਲੋਂ ਦੁੱਧ ਪਿਲਾਉਣ ਤੋਂ ਬਾਅਦ ਦੁੱਧ ਬੱਚੇ ਦੇ ਫੇਫੜਿਆਂ 'ਚ ਜਾਣ ਕਾਰਨ ਹੋਈ ਹੈ। ਜੇਕਰ ਫਿਰ ਵੀ ਪਰਿਵਾਰਕ ਮੈਂਬਰਾਂ ਨੂੰ ਕੁੱਝ ਅਣਗਹਿਲੀ ਲੱਗਦੀ ਹੈ ਤਾਂ ਉਹ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

ਇਸ ਮੌਕੇ 'ਤੇ ਥਾਣਾ ਸਿਟੀ ਦੇ ਐਸ. ਐਚ. ਓ. ਲਾਭ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।

 


Babita

Content Editor

Related News