ਲਾਇਨਜ਼ ਕਲੱਬ ਦੀ ਰੀਜਨ ਕਾਨਫ਼ਰੰਸ ‘ਸ਼ਿਕਸ਼ਾ-2019’ ਦਾ ਹੋਇਆ ਆਯੋਜਨ

04/22/2019 4:43:22 AM

ਖੰਨਾ (ਮਾਲਵਾ)-ਇਥੇ ਇਕ ਹੋਟਲ ’ਚ ਲਾਇਨਜ਼ ਕਲੱਬ ਦੇ ਡਿਸਟ੍ਰਿਕਟ 321 ਐੱਫ ਦੇ ਰੀਜਨ ਤਿੰਨ ਦੀ ਹੋਈ ਰੀਜਨ ਕਾਨਫ਼ਰੰਸ ‘ਸ਼ਿਕਸ਼ਾ- 2019’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਸੁਭਾਸ਼ ਗਰਗ ਨੇ ਰੀਜਨ ਦੀਆਂ 9 ਕਲੱਬਾਂ ਵਲੋਂ ਕੀਤੇ ਸਮਾਜ ਸੇਵੀ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਦਕਿ ਚੇਅਰਮੈਨ ਲਾਇਨ ਨਰੇਸ਼ ਗੋਇਲ ਨੇ ਸਮੂਹ ਮਹਿਮਾਨਾਂ ਤੇ ਲਾਇਨ ਮੈਂਬਰਾਂ ਦਾ ਤਹਿ ਦਿਲੋਂ ਭਰਵਾਂ ਸਵਾਗਤ ਕੀਤਾ। ਕਾਨਫ਼ਰੰਸ ਦੇ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਐੱਮ. ਜੇ. ਐੱਫ. ਲਾਇਨ ਬੀ. ਐੱਸ. ਸੋਹਲ ਨੇ ਦੁਨੀਆ ਭਰ ਦੇ 214 ਦੇਸ਼ਾਂ ’ਚ ਲਾਇਨਜ਼ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਚਰਚਾ ਕਰਦਿਆਂ ਡਿਸਟ੍ਰਿਕਟ 321 ਐੱਫ ਦੀਆਂ ਕਲੱਬਾਂ ਵਲੋਂ ਕੀਤੇ ਕੰਮਾਂ ਦੀ ਵਿਸਥਾਰ ’ਚ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੀ. ਡੀ. ਜੀ.-2 ਐੱਮ. ਜੇ. ਐੱਫ ਲਾਇਨ ਪੀ. ਆਰ. ਜੈਰਥ, ਪੀ. ਡੀ. ਜੀ. ਪੀ. ਐੱਮ. ਜੇ. ਐੱਫ. ਲਾਇਨ ਐੱਚ. ਜੇ. ਐੱਸ. ਖੇਡ਼ਾ, ਐੱਮ. ਜੇ. ਐੱਫ. ਲਾਇਨ ਕੇ. ਐੱਸ. ਸੋਹਲ, ਲਾਇਨ ਪ੍ਰੇਮ ਗਰੋਵਰ, ਪੀ. ਐੱਮ. ਜੇ. ਐੱਫ. ਲਾਇਨ ਕੇ. ਕੇ. ਵਰਮਾ ਤੇ ਲਾਇਨ ਟੀ. ਐੱਨ. ਗਰੋਵਰ ਸਮੇਤ ਮਹਿਮਾਨਾਂ ਤੇ ਚੇਅਰਮੈਨ ਨੇ ਵਧੀਆ ਸਮਾਜ ਸੇਵਾ ਦੇ ਕੰਮ ਕਰਨ ਵਾਲੀਆਂ ਕਲੱਬਾਂ ਤੇ ਮੈਂਬਰਾਂ, ਅਧਿਆਪਕ ਸਿਖਲਾਈ ਵਰਕਸ਼ਾਪ ਲਾਉਣ ਵਾਲੇ ਐੱਸ. ਬੀ. ਐੱਸ. (ਲਾਹੌਰ) ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਜੀ. ਐੱਚ. ਜੀ. ਹਰਿਪ੍ਰਕਾਸ਼ ਕਾਲਜ ਆਫ਼ ਵੂਮੈਨ ਸਿੱਧਵਾਂ ਖੁਰਦ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਸਮੇਂ ਲਾਇਨ ਸੁਖਦੇਵ ਗਰਗ ਨੂੰ ‘ਲਾਇਨ ਆਫ਼ ਰੀਜਨ’ ਅਤੇ ਪ੍ਰਿੰਸੀਪਲ ਲਾਇਨ ਚਰਨਜੀਤ ਸਿੰਘ ਭੰਡਾਰੀ ਨੂੰ ‘ਜੈਮਸ ਆਫ਼ ਰੀਜਨ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਮਾਗਮ ’ਚ ਮੰਚ ਸੰਚਾਲਨ ਪੀ. ਡੀ. ਜੀ. ਲਾਇਨ ਡੀ. ਕੇ. ਸੂਦ ਨੇ ਬਹੁਤ ਹੀ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਿਆਂ ਕਾਨਫ਼ਰੰਸ ਨੂੰ ਸਫਲ ਬਣਾਇਆ। ਲਾਇਨਜ਼ ਕਲੱਬ ਦੀ ਇਨਵੋਕੇਸ਼ਨ ਹਿਨਾ ਗਰਗ ਨੇ ਪਡ਼੍ਹੀ, ਜਦਕਿ ਰਾਸ਼ਟਰੀ ਗਾਣ ‘ਜਨ ਗਨ ਮਨ’ ਇੰਦਰਪ੍ਰੀਤ ਕੌਰ ਭੰਡਾਰੀ ਨੇ ਗਾਇਆ। ਇਸ ਮੌਕੇ ਕੋਆਰਡੀਨੇਟਰ ਜੀ. ਐੱਸ. ਟੀ. ਲਾਇਨ ਨਕੇਸ਼ ਗਰਗ, ਜ਼ੋਨ ਚੇਅਰਪਰਸ਼ਨ ਲਾਇਨ ਯੋਕੇਸ਼ ਗੁਪਤਾ, ਲਾਇਨ ਗੋਬਿੰਦ ਪੁਰੀ, ਲਾਇਨ ਹਰੀਸ਼ ਮੰਗਲਾ, ਪ੍ਰਧਾਨ ਲਾਇਨ ਐੱਨ. ਐੱਸ. ਲੋਹਟ, ਲਾਇਨ ਗੁਰਪ੍ਰਤਾਪ ਸਿੰਘ, ਲਾਇਨ ਲਖਮੀ ਗਰਗ, ਲਾਇਨ ਬਲਵਿੰਦਰ ਸਿੰਘ ਸਿੱਧੂ, ਲਾਇਨ ਅਮਰਜੀਤ ਸਿੰਘ ਮਾਲਵਾ, ਲਾਇਨ ਵਿਨੋਦ ਬਾਂਸਲ, ਲਾਇਨ ਲਾਲ ਚੰਦ ਮੰਗਲਾ, ਲਾਇਨ ਅਜੇ ਬਾਂਸਲ, ਲਾਇਨ ਸਤੀਸ਼ ਗਰਗ, ਲਾਇਨ ਮਨੀਸ਼ ਚੁੱਘ, ਲਾਇਨ ਸੰਦੀਪ ਸਿੰਘ ਹਾਂਸ, ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਲਾਕੇਸ਼ ਟੰਡਨ, ਲਾਇਨ ਅੰਮ੍ਰਿਤ ਗੋਇਲ, ਲਾਇਨ ਮੁਕੇਸ਼ ਜਿੰਦਲ, ਲਾਇਨ ਸ਼ਿੰਗਾਰਾ ਸਿੰਘ, ਲਾਇਨ ਜੋਧ ਸਿੰਘ ਜੱਸਲ, ਲਾਇਨ ਪ੍ਰਦੀਪ ਕੁਮਾਰ, ਲਾਇਨ ਪ੍ਰਵੀਨ ਗਰਗ, ਲਾਇਨ ਰਾਜੇਸ਼ ਸਿੰਗਲਾ, ਲਾਇਨ ਭਾਰਤ ਭੂਸ਼ਨ ਬਾਂਸਲ, ਲਾਇਨ ਕ੍ਰਿਸ਼ਨ ਵਰਮਾ, ਲਾਇਨ ਵਿਪਨ ਗਰਗ, ਅੰਕਿਤ ਗਰਗ, ਤਰਸੇਮ ਕੁਮਾਰ ਗਰਗ, ਸੁਰਿੰਦਰ ਕੁਮਾਰ ਗਰਗ ਮੋਗਾ, ਅਭਿਨਾਸ਼ ਗਰਗ ਮੋਗਾ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

Related News