ਬੇਸਹਾਰਾ ਪਸ਼ੂਆਂ ਤੋਂ ਸਤਾਏ ਕਿਸਾਨਾਂ ਨੇ ਅਧਿਕਾਰੀਆਂ ਨੂੰ ਦਿੱਤੇ ਮੰਗ-ਪੱਤਰ

04/02/2019 4:59:38 AM

ਖੰਨਾ (ਸੁਖਵਿੰਦਰ ਕੌਰ)-ਬੇਸਹਾਰਾ ਪਸ਼ੂਆਂ ਦਾ ਪੱਕਾ ਬੰਦੋਬਸਤ ਨਾ ਹੋਣ ਕਾਰਨ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਚੋਲਾ ਸਾਹਿਬ ’ਚ ਨਗਰ ਨਿਵਾਸੀਆਂ ਦਾ ਇੱਕਠ ਕੀਤਾ ਗਿਆ, ਜਿਸ ’ਚ ਪਸ਼ੂਆਂ ਦੇ ਪ੍ਰਬੰਧ ਕਰਨ ਲਈ ਤਹਿਸੀਲਦਾਰ ਹਰਜੀਤ ਸਿੰਘ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ ਵਰਮਾ, ਐੱਸ. ਐੱਚ. ਓ. ਮਨਪ੍ਰੀਤ ਸਿੰਘ ਪਾਇਲ ਨੂੰ ਮੰਗ-ਪੱਤਰ ਗੁਰਦੁਆਰਾ ਚੋਲਾ ਸਾਹਿਬ ਵਿਖੇ ਦਿੱਤਾ ਗਿਆ। ਮੰਗ-ਪੱਤਰ ਦੇਣ ਵੇਲੇ ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਰਕਾਰ ਸਾਡੇ ਕੋਲੋਂ ਗਊ ਸੈਸ ਲੈ ਰਹੀ ਹੈ ਅਤੇ ਕਰੋਡ਼ਾਂ ਰੁਪਏ ਇਕੱਠੇ ਕਰਕੇ ਆਪ ਹੀ ਡਕਾਰ ਲੈਂਦੀ ਹੈ। ਬੇਸਹਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਨਹੀਂ ਕਰਦੀ, ਪਸ਼ੂ ਫਸਲਾਂ ਦਾ ਉਜਾਡ਼ਾ ਕਰਦੇ ਹਨ। ਖੇਤਾਂ ’ਚ ਕਿਸਾਨਾਂ ਦੇ ਝਗਡ਼ੇ ਹੋ ਜਾਂਦੇ ਹਨ, ਸਡ਼ਕਾਂ ਉਪਰ ਐਕਸੀਡੈਂਟ ਵਾਪਰ ਰਹੇ ਹਨ, ਜਾਨੀ ਨੁਕਸਾਨ ਹੋ ਰਿਹਾ ਹੈ ਅਤੇ ਕੁੱਤਿਆਂ ਵੱਲੋਂ ਵੀ ਛੋਟੇ ਕਟੜੂ-ਵੱਛਡ਼ੂਆਂ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਨਿੱਤ ਖਬਰਾਂ ਆ ਰਹੀਆਂ ਹਨ।ਮੰਗ-ਪੱਤਰ ਦੇਣ ਵੇਲੇ ਆਗੂਆਂ ਨੇ ਕਿਹਾ ਕਿ ਇਕ ਹਫਤੇ ’ਚ ਬੇਸਹਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ, ਕਿਸਾਨਾਂ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ, ਨਹੀਂ ਤਾਂ ਫਿਰ ਅਗਲਾ ਹੋਰ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ। ਅੱਜ ਮੰਗ-ਪੱਤਰ ਦੇਣ ਸਮੇਂ ਕੇਵਲ ਸਿੰਘ, ਹਰਿੰਦਰਪਾਲ ਸਿੰਘ ਹਨੀ, ਗੁਰਪ੍ਰੀਤ ਸਿੰਘ, ਛਜਵੀਰ ਸਿੰਘ, ਦਲਬੀਰ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ, ਕੇਸਰ ਸਿੰਘ, ਹਰਜਾਪ ਸਿੰਘ, ਨਾਜ਼ਰ ਸਿੰਘ, ਦਰਸ਼ਨ ਸਿੰਘ, ਲਾਲੀ, ਪ੍ਰਗਟ ਸਿੰਘ ਤੇ ਹੋਰ ਵੀ ਹਾਜ਼ਰ ਸਨ।

Related News