ਖੰਨਾ ''ਚ ਚੋਣ ਜ਼ਾਬਤੇ ਦੌਰਾਨ 62 ਲੱਖ ਦੀ ਨਕਦੀ ਬਰਾਮਦ (ਵੀਡੀਓ)

Wednesday, Mar 20, 2019 - 04:11 PM (IST)

ਖੰਨਾ (ਬਿਪਨ) : ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਪਰ ਇਸ ਦੌਰਾਨ ਖੰਨਾ 'ਚੋਂ ਪੁਲਸ ਨੇ 62 ਲੱਖ, 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ 2 ਵਿਅਕਤੀਆਂ ਤੋਂ ਵੱਖ-ਵੱਖ ਥਾਵਾਂ ਤੋਂ ਇਹ ਪੈਸੇ ਬਰਾਮਦ ਕੀਤੇ ਹਨ ਪਰ ਦੋਵੇਂ ਵਿਅਕਤੀ ਇਸ ਰਕਮ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਇਹ ਹਵਾਲਾ ਦਾ ਪੈਸਾ ਹੀ ਮੰਨਿਆ ਜਾ ਰਿਹਾ ਹੈ ਅਤੇ ਆਮਦਨ ਟੈਕਸ ਵਿਭਾਗ ਤੇ ਇਨਫੋਰਸਮੈਂਟ ਵਿਭਾਗ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ, ਹਾਲਾਂਕਿ ਇਹ ਪੈਸਾ ਚੋਣਾਂ 'ਚ ਇਸਤੇਮਾਲ ਹੋਣਾ ਸੀ ਜਾਂ ਨਹੀਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। 
 


author

Babita

Content Editor

Related News