‘ਫੁਰਨਿਆਂ ਦੀ ਗਾਗਰ-2’ ਕਿਤਾਬ ਦਾ ਲੋਕ ਅਪਰਣ
Sunday, Mar 03, 2019 - 03:57 AM (IST)
ਖੰਨਾ (ਸੁਖਵਿੰਦਰ ਕੌਰ)-ਸਰਸਵਤੀ ਸੰਸਕ੍ਰਿਤ ਕਾਲਜ ’ਚ ਨਵਯੁਗ ਲਿਖਾਰੀ ਸਭਾ ਖੰਨਾ ਵਲੋਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਭਾ ਦੇ ਅਹੁਦੇਦਾਰਾਂ ਅਤੇ ਪਤਵੰਤਿਆਂ ਵੱਲੋਂ ‘ਫੁਰਨਿਆਂ ਦੀ ਗਾਗਰ-2’ ਕਿਤਾਬ ਦਾ ਲੋਕ ਅਰਪਣ ਵੀ ਕੀਤਾ। ਕਾਲਜ ਵਿਚ ਆਯੋਜਤ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਐੱਸ. ਐੱਸ. ਪੀ. ਵਿਜੀਲੈਂਸ ਪਰਮਜੀਤ ਸਿੰਘ ਵਿਰਕ ਅਤੇ ਸਾਬਕਾ ਪ੍ਰਿੰਸੀਪਲ ਤਰਸੇਮ ਬਾਹੀਆ ਨੇ ਨਵੀਂ ਪੁਸਤਕ ਜਨਤਾ ਨੂੰ ਸਮਰਪਤ ਕੀਤੀ। ਸਮਾਗਮ ਦੀ ਪ੍ਰਧਾਨਗੀ ਰਾਜਿੰਦਰ ਸਿੰਘ ਦੋਸਤ, ਹਰਭਜਨ ਸਿੰਘ ਬਾਈ, ਮਾ. ਮਨਮੋਹਨ ਸਿੰਘ, ਖੁਸ਼ਵੰਤ ਰਾਏ, ਡੀ. ਐੱਫ. ਐੱਸ. ਓ. ਲਾਭ ਸਿੰਘ ਨੇ ਕੀਤੀ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਰਾਮ ਸੁੱਖੀ ਨੇ ਨਿਭਾਈ ਅਤੇ ਸਮਾਗਮ ਦਾ ਆਰੰਭ ਤਰਸੇਮ ਬਾਹੀਆ ਵੱਲੋਂ ਜੋਤੀ ਪ੍ਰਚੰਡ ਕਰਨ ਨਾਲ ਹੋਇਆ। ਇਸ ਦੌਰਾਨ ਖੁਸ਼ਵੰਤ ਰਾਏ ਸ਼ਰਮਾ ਵਲੋਂ ‘ਮਾਂ ਸਰਸਵਤੀ ਵੰਦਨਾ’ ਉਪਰੰਤ ਕਵੀ ਦਰਬਾਰ ’ਚ ਹਾਜ਼ਰ ਲੇਖਕਾਂ ਨੇ ਰਚਨਾਵਾਂ ਪੇਸ਼ ਕਰਕੇ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕੀਤਾ। ਜਿਸ ਦੌਰਾਨ ਲਡ਼ਕੀਆਂ ਨੂੰ ਬਚਾਉਣ, ਦਰੱਖਤ, ਬੂਟੇ ਲਗਾਉਣ, ਪ੍ਰਦੂਸ਼ਣ ਘੱਟ ਕਰਨ ਆਦਿ ਨੂੰ ਲੈ ਕੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਰਾਜਿੰਦਰ ਸਿੰਘ ਨੇ ਜਾਰੀ ਕਿਤਾਬ ਨੂੰ ਸਮਾਜ ਦੇ ਹਿੱਤ ਵਿਚ ਕੀਤੀ ਗਈ ਕੋਸ਼ਿਸ਼ ਦੱਸਦਿਆਂ ਇਸ ’ਚ ਦਰਜ ਤੱਥਾਂ ਨੂੰ ਕਾਫ਼ੀ ਚੰਗਾ ਦੱਸਿਆ। ਇਸ ਮੌਕੇ ਡਾ. ਰਾਜਿੰਦਰ ਟੋਕੀ, ਸੁਖਦੇਵ ਰਾਮ ਸੁਖੀ, ਗੁਰਬਚਨ ਸਿੰਘ ਬਿਰਦੀ, ਮੈਡਮ ਮੀਨਾ ਮਲਹੋਤਰਾ, ਮੋਹਨ ਘਈ, ਗੁਰਨਾਮ ਸਿੰਘ, ਮੁਖਤਿਆਰ ਸਿੰਘ, ਪਰਮਜੀਤ ਸਿੰਘ ਧਾਲੀਵਾਲ, ਨਿਰੰਜਣ ਸਿੰਘ ਕੈਡ਼ਾ, ਲਾਭ ਸਿੰਘ, ਸਵਰਨਜੀਤ ਸਿੰਘ, ਅਮਰਜੀਤ ਸਿੰਘ ਘੁਢਾਣੀ, ਕੁਲਵੰਤ ਸਿੰਘ, ਖੁਸ਼ਵੰਤ ਰਾਏ, ਜੈ ਕੁਮਾਰ, ਬੇਬੀ ਮਾਨਿਆ, ਕਾਕਾ ਪਾਰਥ, ਕ੍ਰਿਪਾਲ ਸਿੰਘ ਨਾਜ, ਜਤਿੰਦਰ ਸੱਗਡ਼, ਆਰ. ਪੀ. ਸ਼ਾਰਦਾ, ਅਸ਼ਵਨੀ ਬਾਂਸਲ, ਰਾਏ ਸਿੰਘ, ਨੀਟਾ ਪੁੰਜ ਸਮੇਤ ਵੱਡੀ ਗਿਣਤੀ ’ਚ ਲੇਖਕ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
