ਪੰਜਾਬ ਸਰਕਾਰ ਵਿਦਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਵਚਨਬੱਧ : ਮੇਜਰ ਭੈਣੀ

Sunday, Mar 03, 2019 - 03:56 AM (IST)

ਪੰਜਾਬ ਸਰਕਾਰ ਵਿਦਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਵਚਨਬੱਧ : ਮੇਜਰ ਭੈਣੀ
ਖੰਨਾ (ਦਿਓਲ)–ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਮੇਜਰ ਸਿੰਘ ਭੈਣੀ ਹਲਕਾ ਇੰਚਾਰਜ ਦਾਖਾ ਵਲੋਂ ਪੰਜਾਬ ਸਰਕਾਰ ਦੀ ਤਰਫੋਂ ਭੇਜੇ ਸਾਈਕਲਾਂ ਦੀ ਵੰਡ ਕੀਤੀ ਗਈ। ਸਕੂਲ ਪ੍ਰਿੰਸੀਪਲ ਹਰਮਿੰਦਰ ਸਿੰਘ ਮਨੋਚਾ ਦੀ ਅਗਵਾਈ ’ਚ ਹੋਏ ਇਸ ਸਮਾਰੋਹ ਮੌਕੇ ਮੇਜਰ ਸਿੰਘ ਭੈਣੀ ਨੇ ਕਿਹਾ ਕਿ ਅੱਜ ਲਡ਼ਕੀਆਂ ਕਿਸੇ ਵੀ ਖੇਤਰ ’ਚ ਲਡ਼ਕਿਆਂ ਨਾਲੋਂ ਘੱਟ ਨਹੀਂ ਹਨ। ਸਾਰੇ ਇਮਤਿਹਾਨਾਂ ’ਚ ਪਹਿਲੀਆਂ ਪੁਜ਼ੀਸ਼ਨਾਂ ਲਡ਼ਕੀਆਂ ਹੀ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ 47 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ। ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਚਰਨਜੀਤ ਸਿੰਘ ਗਰੇਵਾਲ, ਚੇਅਰਮੈਨ ਕੁਲਦੀਪ ਸਿੰਘ, ਪੰਚ ਰਾਜਿੰਦਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਜਸਵੀਰ ਕੌਰ, ਪਰਮਜੀਤ ਸਿੰਘ, ਸਕੂਲ ਸਟਾਫ ਗੁਰਪ੍ਰੀਤ ਸਿੰਘ, ਕਮਲਜੀਤ ਕੌਰ, ਅਨੂਪਜੀਤ ਕੌਰ, ਪਰਮਜੀਤ ਕੌਰ, ਹਰਮੇਸ਼ ਕੁਮਾਰ, ਅਵਨਿੰਦਰ ਸਿੰਘ, ਗੁਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਵਿਦਿਆਰਥਣਾਂ ਨੂੰ ਸਾਈਕਲ ਭੇਟ ਕਰਦੇ ਹੋਏ ਮੇਜਰ ਸਿੰਘ ਭੈਣੀ, ਨਾਲ ਹਨ ਪ੍ਰਿੰਸੀਪਲ ਹਰਮਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਰਾਜਿੰਦਰ ਸਿੰਘ, ਚਰਨਜੀਤ ਸਿੰਘ ਗਰੇਵਾਲ ਆਦਿ।

Related News