ਗੁਰਮਿਲਾਪ ਸਿੰਘ ਡੱਲਾ ਦੀ ਬ੍ਰਾਂਚ ਦਾ ਨਤੀਜਾ ਰਿਹਾ ਸ਼ਾਨਦਾਰ

Wednesday, Feb 06, 2019 - 04:39 AM (IST)

ਗੁਰਮਿਲਾਪ ਸਿੰਘ ਡੱਲਾ ਦੀ ਬ੍ਰਾਂਚ ਦਾ ਨਤੀਜਾ ਰਿਹਾ ਸ਼ਾਨਦਾਰ
ਖੰਨਾ (ਮਾਲਵਾ,ਬੀ.ਐੱਨ. 186/2)-ਮੈਕਰੋ ਗਲੋਬਲ ਮੋਗਾ ਦੀ ਜਗਰਾਓਂ ਬ੍ਰਾਂਚ ਆਪਣੀਆਂ ਆਈਲੈਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ। ਸੰਸਥਾ ਵਿਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ। ਸੰਸਥਾ ਵਿਚ ਸਟੂਡੈਂਟ ਵੀਜ਼ੇ ਨਾਲ-ਨਾਲ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਮੈਕਰੋ ਗਲੋਬਲ ਜਗਰਾਓਂ ਦੀ ਵਿਦਿਆਰਥਣ ਜਸਪਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਜਗਰਾਓਂ ਨੇ ਲਿਸਨਿੰਗ ’ਚੋਂ 8.5, ਰੀਡਿੰਗ ’ਚੋਂ 8.5, ਸਪੀਕਿੰਗ ’ਚੋਂ 7.5, ਰਾਈਟਿੰਗ ’ਚੋਂ 7.0 ਅਤੇ ਓਵਰਆਲ 8.0 ਬੈਂਡ ਹਾਸਲ ਕੀਤੇ ਹਨ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਐਕਸਟਰਾ ਫਰੀ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਅਤੇ ਕੁਆਲਿਟੀ ਨੂੰ ਬਰਕਰਾਰ ਰਖਦੇ ਹੋਏ ਬੱਚਿਆਂ ਨੂੰ ਫਰੈਸ਼ ਹੈਂਡਆਊਟਸ ਦਿੱਤੇ ਜਾਂਦੇ ਹਨ, ਜੋ ਕਿ ਵਿਦਿਆਰਥੀਆਂ ਨੂੰ ਚੰਗੇ ਬੈਂਡ ਸਕੋਰ ਲੈਣ ’ਚ ਮਦਦਗਾਰ ਸਿੱਧ ਹੋਈ ਹੈ। ਉਨ੍ਹਾਂ ਵਿਦਿਆਰਥਣ ਦੀ ਹੌਸਲਾ ਅਫਜਾਈ ਕਰਦਿਆਂ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।

Related News