ਲੇਖ, ਪੇਂਟਿੰਗ ਤੇ ਕੁਇੱਜ਼ ਮੁਕਾਬਲੇ ਕਰਵਾਏ
Wednesday, Feb 06, 2019 - 04:39 AM (IST)
ਖੰਨਾ (ਮਾਲਵਾ)-ਮਨਿਸਟਰੀ ਆਫ਼ ਪੈਟਰੋਲੀਅਮ ਐਂਡ ਨੈਚੂਰਲ ਗੈਸ ਗਵਰਨਮੈਂਟ ਆਫ਼ ਇੰਡੀਆ ਵਲੋਂ ਪੈਟਰੋਲੀਅਮ ਕੰਜਰਵੇਸ਼ਨ ਐਸੋਸੀਏਸ਼ਨ (ਪੀ. ਸੀ. ਆਰ. ਏ.) ਤਹਿਤ ਸਟੇਟ ਪੱਧਰ ’ਤੇ ਲੇਖ, ਪੇਟਿੰਗ ਤੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਇਸ ਸਮੇਂ ਬੱਚਿਆਂ ਨੇ ਈਂਧਨ ਦੀ ਬਚਤ ਨਾਲ ਮਹੱਤਵ ਤੇ ਸਾਵਧਾਨੀਆਂ ਦਸਦੇ ਹੋਏ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ’ਚ ਭਾਗ ਲਿਆ। ਪੀ. ਸੀ. ਆਰ. ਏ. ਦੀ ਇਸ ਪ੍ਰਤੀਯੋਗਤਾ ’ਚ ਸ਼ਿਵਾਲਿਕ ਮਾਡਲ ਸਕੂਲ ਜਗਰਾਓਂ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ 9ਵੀਂ ਦੀ ਵਿਦਿਆਰਥਣ ਅਦਿੱਤੀ ਅਤੇ 8ਵੀਂ ਦੇ ਚੰਚਲ ਕੁਮਾਰ ਜ਼ੋਨਲ ਪੱਧਰ ’ਤੇ ਹੋਣ ਵਾਲੀ ਪ੍ਰਤੀਯੋਗਤਾ ਲਈ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਕੰਵਲਜੀਤ ਸਿੰਘ ਮੱਲਾ, ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਸਕੂਲ ਦੇ ਚੇਅਰਮੈਨ ਬੀ. ਕੇ. ਸਿਆਲ, ਪ੍ਰਧਾਨ ਅਪਾਰ ਸਿੰਘ, ਮੈਨੇਜਿੰਗ ਡਾਇਰੈਕਟਰ ਡੀ. ਕੇ. ਸ਼ਰਮਾ, ਸੈਕਟਰੀ ਚੰਦਰ ਮੋਹਨ ਓਹਰੀ, ਪ੍ਰਿੰ. ਨੀਲਮ ਸ਼ਰਮਾ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਤਰੱਕੀ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
