ਵੋਟਰਾਂ ਨੂੰ ਵੀ. ਵੀ. ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

Wednesday, Feb 06, 2019 - 04:39 AM (IST)

ਵੋਟਰਾਂ ਨੂੰ ਵੀ. ਵੀ. ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ
ਖੰਨਾ (ਚਾਹਲ)- ਭਾਰਤ ਚੋਣ ਕਮਿਸ਼ਨ ਤੋਂ ਪ੍ਰਾਪਤ ਹੁਕਮਾਂ ਅਨੁਸਾਰ ਐੱਸ. ਡੀ. ਐੱਮ. ਜਗਰਾਓਂ ਰਾਮ ਸਿੰਘ ਦੇ ਹੁਕਮਾਂ ’ਤੇ ਹਲਕਾ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਿਖੇ ਸੁਪਰਵਾਈਜ਼ਰ ਪ੍ਰਿੰਸੀਪਲ ਵਿਨੋਦ ਕੁਮਾਰ ਦੀ ਅਗਵਾਈ ’ਚ ਬੂਥ ਨੰਬਰ 29, 30, 31, 32 ਅਤੇ 33 ਦੇ ਵੋਟਰਾਂ ਨੂੰ ਵੀ. ਵੀ. ਪੈਟ ਮਸ਼ੀਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਪਰਵਾਈਜ਼ਰ ਵਿਨੋਦ ਕੁਮਾਰ ਨੇ ਦੱਸਿਆ ਕਿ ਹਰ ਬੂਥ ਅੰਦਰ ਵੋਟਰਾਂ ਨੂੰ ਉਕਤ ਮਸ਼ੀਨਾਂ ਬਾਰੇ ਜਾਗਰੂਕ ਕਰਨਾ ਚੋਣ ਕਮਿਸ਼ਨਰ ਦਾ ਮੁੱਖ ਟੀਚਾ ਹੈ ਅਤੇ ਵੀ. ਵੀ. ਪੈਟ ਮਸ਼ੀਨ ਹੇਠ ਵੋਟ ਪਾਉਣ ਵੇਲੇ ਵੋਟਰ ਨੂੰ ਵਿਸ਼ਵਾਸ਼ ਹੋ ਜਾਦਾਂ ਹੈ ਕਿ ਉਸਨੇ ਜਿਹਡ਼ੇ ਉਮੀਦਵਾਰ ਦੇ ਹੱਕ ਵਿਚ ਵੋਟ ਪੋਲ ਕੀਤੀ ਹੈ, ਇਹ ਵੋਟ ਦੇ ਖਾਤੇ ’ਚ ਹੀ ਗਈ ਹੈ ਕਿ ਨਹੀਂ। ਪੰਜ ਬੂਥਾਂ ਦੇ ਸੈਂਕਡ਼ੇ ਵੋਟਰਾਂ ਨੇ ਬਣਾਉਟੀ ਢੰਗ ਨਾਲ ਆਪਣੇ ਹੱਥੀ ਵੋਟਾਂ ਪਾ ਕੇ ਦੇਖਿਆ ਕਿ ਉਨ੍ਹਾਂ ਨੇ ਸਹੀ ਵੋਟ ਪਾਈ ਹੈ ਅਤੇ ਵੋਟਰਾਂ ਨੇ ਖੁਦ ਮੌਕੇ ਕਰਕੇ ਵੀ. ਵੀ. ਮਸ਼ੀਨਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਪ੍ਰਿੰਸੀਪਲ ਰਾਕੇਸ਼ ਕੁਮਾਰ, ਮੈਡਮ ਬਰਿੰਦਰ ਕੌਰ, ਸਿਕੰਦਰ ਸਿੰਘ, ਰਾਜਨਿੰਦਰਪਾਲ ਸਿੰਘ ਰਾਜਾ, ਗੁਰਦੀਪ ਸਿੰਘ, ਅਮਨਦੀਪ ਸਿੰਘ (ਸਾਰੇ ਬੀ. ਐੱਲ. ਓਜ਼), ਸੁਖਜੀਤ ਸਿੰਘ, ਮਿਸਤਰੀ ਬਹਾਦਰ ਸਿੰਘ, ਮੇਜਰ ਸਿੰਘ, ਮਨਦੀਪ ਗਰੋਵਾਰ, ਹਰਪਾਲ ਕੌਰ, ਮਨਜੀਤ ਕੌਰ, ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

Related News