‘ਸਿਤਾਰਾ-ਏ-ਹਿੰਦ’ ਬਣਿਆ ਭਗਤ ਪੂਰਨ ਸਿੰਘ ਸਕੂਲ ਦਾ ਰੈਸਲਰ

Wednesday, Feb 06, 2019 - 04:38 AM (IST)

‘ਸਿਤਾਰਾ-ਏ-ਹਿੰਦ’ ਬਣਿਆ ਭਗਤ ਪੂਰਨ ਸਿੰਘ ਸਕੂਲ ਦਾ ਰੈਸਲਰ
ਖੰਨਾ (ਬੈਨੀਪਾਲ)-ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦਾ 12ਵੀਂ ਕਲਾਸ ਦਾ ਵਿਦਿਆਰਥੀ ਤਰਨਵੀਰ ਸਿੰਘ ਸਪੁੱਤਰ ਪਰਵਿੰਦਰ ਸਿੰਘ ਵਾਸੀ ਰੋਹਣੋਂ ਕਲਾਂ ਨੇ ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਮਾਹਲਪੁਰ ਵਿਖੇ ਚੱਲ ਰਹੇ ਰੈਸਲਿੰਗ ਮੁਕਾਬਲਿਆਂ ’ਚ ‘ਸਿਤਾਰਾ-ਏ-ਹਿੰਦ’ ਦਾ ਟਾਈਟਲ ਜਿੱਤ ਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਵਲੋਂ ਵੀ ਜੇਤੂ ਰੈਸਲਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਪ੍ਰਿੰਸੀਪਲ ਅਲਪਨਾ ਮਹਾਜਨ ਅਤੇ ਪ੍ਰਧਾਨ ਮੇਜਰ ਅਮਰਜੀਤ ਸਿੰਘ ਨੇ ਇਸ ਦਾ ਸਿਹਰਾ ਸਕੂਲ ਪੈਟਰਨ ਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਕੋਚ ਸੁਖਮੰਦਰ ਸਿੰਘ, ਡੀ.ਪੀ. ਸੁਖਦੀਪ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਦਿੱਤਾ, ਜਿਨ੍ਹਾਂ ਤਰਨਵੀਰ ਸਿੰਘ ਨੂੰ ਸਮੇਂ-ਸਮੇਂ ’ਤੇ ਆਪਣਾ ਸਹਿਯੋਗ ਦਿੱਤਾ ਤੇ ਇਸ ਮੁਕਾਮ ਤੱਕ ਪਹੁੰਚਾਇਆ।

Related News