ਖੰਨਾ ਦੇ ਤਰੁਣ ਸ਼ਰਮਾ ਨੇ ਕੌਮਾਂਤਰੀ ਪੈਰਾ ਕਰਾਟੇ ਚੈਂਪੀਅਨਸ਼ਿਪ ''ਚ ਜਿੱਤਿਆ ਗੋਲਡ ਮੈਡਲ
Tuesday, Apr 05, 2022 - 04:54 PM (IST)
ਖੰਨਾ, (ਜੱਸੋਵਾਲ)- ਖੰਨਾ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਇਕ ਵਾਰ ਫਿਰ ਹਿੰਦੁਸਤਾਨ ਦਾ ਝੰਡਾ ਵਿਦੇਸ਼ੀ ਧਰਤੀ ਬੈਲਜੀਅਮ ’ਤੇ ਲਹਿਰਾ ਦਿੱਤਾ ਹੈ। ਤਰੁਣ ਸ਼ਰਮਾ ਨੇ ਬੈਲਜੀਅਮ ’ਚ ਆਯੋਜਿਤ ਅੰਤਰਰਾਸ਼ਟਰੀ ਪੈਰਾ ਕਰਾਟੇ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਹਾਸਲ ਕੀਤਾ ਹੈ। ਤਰੁਣ ਦੀ ਇਸ ਜਿੱਤ ਨਾਲ ਉਸ ਦੇ ਘਰ ਅਤੇ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ : ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
ਤਰੁਣ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 19 ਦੇਸ਼ਾਂ ਦੇ ਖਿਡਾਰੀਆਂ ਨੇ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਇਸ ਪ੍ਰਤੀਯੋਗਿਤਾ ਵਿਚ ਉਨ੍ਹਾਂ (ਤਰੁਣ) ਨੇ ਹਿੰਦੁਸਤਾਨ ਵਲੋਂ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਉਸਦੀ ਸਿਲੈਕਸ਼ਨ ਅਗਸਤ ’ਚ ਹੋਣ ਜਾ ਰਹੀ ਵਰਲਡ ਕੱਪ ਬੁਡਾਪੇਸਟ ਹੰਗਰੀ ਵਿਚ ਹੋਈ ਹੈ। ਤਰੁਣ ਸ਼ਰਮਾ ਨੇ ਆਪਣੇ ਕਰਾਟੇ ਕੋਚ, ਸ਼ਹਿਰਵਾਸੀਆਂ ਅਤੇ ਸੰਸਥਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ’ਤੇ ਏਰਿਕ ਚੇਅਰਮੈਨ ਆਈ ਕਰਾਟੇ ਗਲੋਬਲ, ਏਟੀਲਾ ਜਨਰਲ ਸੈਕਰੇਟਰੀ ਆਈ ਕਰਾਟੇ ਗਲੋਬਲ ਮੌਜੂਦ ਸਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।