ਖਮਾਣੋਂ 'ਚ ਹਫ਼ਤਾ ਪਹਿਲਾਂ ਵਿਦੇਸ਼ ਤੋਂ ਆਇਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ

Saturday, Jul 11, 2020 - 02:38 PM (IST)

ਖਮਾਣੋਂ 'ਚ ਹਫ਼ਤਾ ਪਹਿਲਾਂ ਵਿਦੇਸ਼ ਤੋਂ ਆਇਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ

ਖਮਾਣੋਂ (ਅਰੋੜਾ): ਸਬ ਡਵੀਜ਼ਨ ਖਮਾਣੋਂ ਦੇ ਪਿੰਡ ਜਟਾਣਾ ਉੱਚਾ ਦੇ ਇਕ 46 ਸਾਲ ਦੇ ਪ੍ਰਵਾਸੀ ਭਾਰਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਮਿਤੀ 4 ਜੁਲਾਈ ਨੂੰ ਬਹਿਰੀਨ ਤੋ ਦਿੱਲੀ ਏਅਰਪੋਰਟ ਤੋ ਇਕ ਪ੍ਰਾਈਵੇਟ ਟੈਕਸੀ ਆਇਆ ਸੀ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਇਕਾਂਤਵਾਸ ਰਹਿ ਰਿਹਾ ਸੀ। ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਭਜਨ ਰਾਮ ਅਤੇ ਪ੍ਰਬੰਧਕੀ ਅਫਸਰ ਕੋਰੋਨਾ ਟੀਮ ਖਮਾਣੋਂ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਮਿਤੀ 8 ਜੁਲਾਈ ਨੂੰ ਕੋਰੋਨਾ ਸਬੰਧੀ ਟੈਸਟ ਲਿਆ ਗਿਆ ਸੀ, ਜਿਸਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਸ਼ਖਸ ਦੇ ਸੰਪਰਕ 'ਚ ਹੋਰ ਕੋਈ ਵੀ ਉਸਦਾ ਪਰਿਵਾਰਕ ਮੈਂਬਰ ਨਹੀ ਆਇਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਭੇਜਿਆ ਗਿਆ ਹੈ।


author

Shyna

Content Editor

Related News