ਖਾਲਸਾ ਸਾਜਨਾ ਦਿਵਸ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਪਰਤਿਆ (ਵੀਡੀਓ)

Sunday, Apr 21, 2019 - 04:57 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਵਿਸਾਖੀ ਦਾ ਤਿਉਹਾਰ ਮਨਾਉਣ ਲਈ ਦੇਸ਼ ਭਰ ਤੋਂ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਸਟੇਸ਼ਨ ਰਾਹੀਂ ਭਾਰਤ ਵਾਪਸ ਆ ਗਿਆ। ਇਹ ਜਥਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਂਦਾ ਭਾਰਤ ਵਾਪਸ ਆਇਆ। ਜਾਣਕਾਰੀ ਮੁਤਾਬਕ ਇਸ ਵਾਰ ਇਮਰਾਨ ਖਾਨ ਨੇ ਸਿੱਖ ਸੰਗਤ ਦੇ ਲਈ ਵਿਸ਼ੇਸ਼ ਸੌਗਾਤ ਵੀ ਭੇਜੀ ਹੈ, ਜਿਸ 'ਚ ਉਨ੍ਹਾਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਵਿਸ਼ੇਸ਼ ਕਲੈਂਡਰ ਅਤੇ ਥੈਲੀਆਂ ਵੀ ਦਿੱਤੀਆਂ ਗਈਆਂ, ਜੋ ਕਿ ਇਕ ਯਾਦਗਾਰ ਰਹੇ। ਨਾਲ ਹੀ ਸਿੱਖ ਕੌਮ ਨੂੰ ਖੁਸ਼ ਕਰਨ ਲਈ ਉਹ ਜਥੇ 'ਚ ਆਏ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਬਣ ਰਹੇ ਕੋਰੀਡੋਰ ਤੱਕ ਲੈ ਕੇ ਗਏ ਅਤੇ ਸਿੱਖਾਂ ਨੂੰ ਖੁਸ਼ ਕਰਨ ਲਈ ਉਨ੍ਹ ਨੇ ਪਾਕਿਸਤਾਨ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਵਾਈਆਂ। ਇਸ 'ਚ ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਕਾਫੀ ਸੁਰੱਖਿਆ ਮਿਲੀ ਹੋਈ। ਗੁਰਦੁਆਰਾ ਪੰਜਾ ਸਾਹਿਬ ਤੋਂ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਉੱਥੇ ਸਖਤ ਸੁਰੱਖਿਆ ਨਾਲ ਰੱਖਿਆ ਗਿਆ। 

PunjabKesari


author

Shyna

Content Editor

Related News