ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਲਈ ਮਜਬੂਰ ਕਰਦੇ ਨੇ ਖਾਲਿਸਤਾਨੀ

Wednesday, Aug 30, 2023 - 06:31 PM (IST)

ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਲਈ ਮਜਬੂਰ ਕਰਦੇ ਨੇ ਖਾਲਿਸਤਾਨੀ

ਜਲੰਧਰ (ਇੰਟ.) : ਰਾਜਧਾਨੀ ਦਿੱਲੀ ਦੇ ਮੈਟਰੋ ਦੀਆਂ ਕੰਧਾਂ ਸਮੇਤ ਕਈ ਇਲਾਕਿਆਂ 'ਚ ਲਿਖੇ ਗਏ ਖਾਲਿਸਤਾਨੀ ਨਾਅਰਿਆਂ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਗਰੁੱਪ ਭਾਰਤ ਵਿੱਚ ਆਪਣੇ ਰਾਸ਼ਟਰ ਵਿਰੋਧੀ ਪ੍ਰਚਾਰ ਲਈ ਸਿੱਖ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਜਾਂਚ ਵਿੱਚ ਪਾਇਆ ਹੈ ਕਿ ਕੰਧਾਂ 'ਤੇ ਨਾਅਰੇ ਲਿਖਣ ਵਾਲੇ ਕਿਸੇ ਵੀ ਖਾਲਿਸਤਾਨੀ ਸੰਗਠਨ ਦਾ ਹਿੱਸਾ ਨਹੀਂ ਹਨ। ਖਾਲਿਸਤਾਨੀ ਜਥੇਬੰਦੀਆਂ ਉਨ੍ਹਾਂ ਨੌਜਵਾਨਾਂ ਦੀ ਪਛਾਣ ਕਰਦੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲੱਭਦੇ ਹਨ ਜਾਂ ਭਾਰਤ ਵਿਰੋਧੀ ਭਾਵਨਾਵਾਂ ਨਾਲ ਟਿੱਪਣੀ ਕਰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਹੌਲੀ-ਹੌਲੀ ਆਪਣੇ ਏਜੰਡੇ ਨਾਲ ਉਨ੍ਹਾਂ ਨੂੰ ਕੱਟੜਪੰਥੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਨੂੰ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਲਈ ਮਜਬੂਰ ਕਰਦੇ ਹਨ।

ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਚ 16 ਸਾਲ ਦੇ ਬੱਚਿਆਂ ਨੂੰ ਮਿਲੇਗਾ ਵੋਟ ਦਾ ਅਧਿਕਾਰ, ਸਰਕਾਰ ਨੇ ਸੰਸਦ 'ਚ ਪੇਸ਼ ਕੀਤਾ ਬਿੱਲ

ਨੌਜਵਾਨ ਨੂੰ ਅਮਰੀਕੀ ਡਾਲਰ ਦੇਣ ਦਾ ਕਰਦੇ ਹਨ ਵਾਅਦਾ

ਮੀਡੀਆ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਉਹ ਨੌਜਵਾਨਾਂ ਨੂੰ 1984 ਦੇ ਦੰਗਿਆਂ ਅਤੇ ਹਰਿਮੰਦਰ ਸਾਹਿਬ 'ਚ ਹੋਏ ਆਪ੍ਰੇਸ਼ਨ ਨੂੰ ਦਰਸਾਉਂਦੇ ਹਨ। ਇਹ ਨੌਜਵਾਨ ਮੁੱਖ ਤੌਰ 'ਤੇ 1984 ਤੋਂ ਬਾਅਦ ਪੈਦਾ ਹੋਏ ਹਨ ਅਤੇ ਆਸਾਨੀ ਨਾਲ ਇਨ੍ਹਾਂ ਅਖੌਤੀ ਖਾਲਿਸਤਾਨੀ ਜਥੇਬੰਦੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਉਨ੍ਹਾਂ ਨੂੰ ਕੰਧਾਂ 'ਤੇ ਨਾਅਰੇ ਲਿਖਣ ਅਤੇ ਝੰਡੇ ਲਗਾਉਣ ਲਈ ਕਹਿੰਦੇ ਹਨ ਤੇ ਉਨ੍ਹਾਂ ਦੁਆਰਾ ਲਈਆਂ ਗਈਆਂ ਵੀਡੀਓਜ਼ ਅਤੇ ਤਸਵੀਰਾਂ ਦੇ ਬਦਲੇ ਉਨ੍ਹਾਂ ਨੂੰ 1000-2000 ਅਮਰੀਕੀ ਡਾਲਰ ਦੇਣ ਦਾ ਵਾਅਦਾ ਕਰਦੇ ਹਨ। ਪੁਲਸ ਕੰਧਾਂ 'ਤੇ ਲਿਖੇ ਨਾਅਰਿਆਂ ਨੂੰ ਵੇਖ ਕੇ ਤੁਰੰਤ ਪ੍ਰਭਾਵ ਨਾਲ ਹਟਾ ਦਿੰਦੀ ਹੈ, ਫਿਰ ਇਨ੍ਹਾਂ ਨੌਜਵਾਨਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਨਾਅਰੇ ਹੁਣ ਕੰਧਾਂ 'ਤੇ ਨਹੀਂ ਰਹਿੰਦੇ। ਇਸ ਦੌਰਾਨ ਨੌਜਵਾਨਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਂਦੀ ਹੈ, ਜਿਸ ਵਿੱਚ ਰਾਸ਼ਟਰ ਵਿਰੁੱਧ ਜੰਗ ਛੇੜਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਰਾਜਸਥਾਨ ਤੇ ਜੰਮੂ-ਸ਼੍ਰੀਨਗਰ ’ਚੋਂ ਮਿਲੇ ਪਾਕਿਸਤਾਨੀ ਗੁਬਾਰੇ ਤੇ PTI ਲਿਖੇ ਝੰਡੇ

ਸਿੱਖ ਕੌਮ ਦੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ ਖਾਲਿਸਤਾਨੀ

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਸਿੱਖਾਂ ਨੂੰ ਲੱਗਦਾ ਹੈ ਕਿ ਖਾਲਿਸਤਾਨ ਦਾ ਮੁੱਦਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਗੱਲ ਤੋਂ ਦੁਖੀ ਹਨ ਕਿ ਵੱਖਵਾਦੀਆਂ ਦੀ ਕੱਟੜਪੰਥੀ ਪਹੁੰਚ ਕਾਰਨ ਭਾਈਚਾਰਾ ਸਤਿਕਾਰ ਗੁਆ ਰਿਹਾ ਹੈ। ਸਿੱਖ ਸਮੂਹਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਪ੍ਰਾਹੁਣਚਾਰੀ ਅਤੇ ਦਾਨ ਲਈ ਜਾਣੇ ਜਾਂਦੇ ਹਨ ਪਰ ਇਹ ਖਾਲਿਸਤਾਨੀਆਂ ਦੀ ਹਿੰਸਾ ਤੋਂ ਪ੍ਰਭਾਵਿਤ ਹੋਇਆ ਹੈ। ਸਿੱਖ ਭਾਈਚਾਰਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਯੂਨਾਈਟਿਡ ਕਿੰਗਡਮ (ਯੂਕੇ), ਸੰਯੁਕਤ ਰਾਜ (ਯੂਐੱਸ), ਜਰਮਨੀ, ਫਰਾਂਸ ਅਤੇ ਕੈਨੇਡਾ ਵਿੱਚ ਘੱਟ ਗਿਣਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਸਿੱਖਾਂ ਨੂੰ ਹਮਲਾਵਰ ਸਿੱਖ ਕਾਰਕੁਨਾਂ ਵੱਲੋਂ ਪ੍ਰੇਸ਼ਾਨ ਜਾਂ ਡਰਾਇਆ ਜਾਂਦਾ ਹੈ। ਖਾਲਿਸਤਾਨ ਪੱਖੀ ਕੱਟੜਪੰਥੀ ਵਿਚਾਰਧਾਰਾ ਦਾ ਉਭਾਰ ਦੂਜੇ ਦੇਸ਼ਾਂ ਦੇ ਸਿੱਖਾਂ 'ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਵੀ ਖਰਾਬ ਕਰ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News