ਲਾਪਤਾ ਨੌਜਵਾਨ ਦੀ ਲਾਸ਼ ਗੰਦੇ ਨਾਲੇ ''ਚੋਂ ਬਰਾਮਦ
Sunday, Nov 10, 2019 - 04:22 PM (IST)

ਖਡੂਰ ਸਾਹਿਬ : ਬੀਤੇ ਚਾਰ ਦਿਨਾਂ ਤੋਂ ਲਾਪਤਾ ਨੌਜਵਾਨ ਗੁਰਲਾਲ ਸਿੰਘ (22) ਪੁੱਤਰ ਗੁਰਪਾਲ ਦੀ ਅੱਜ ਕਸਬਾ ਖਡੂਰ ਸਾਹਿਬ ਵਿਖੇ ਸਥਿਤ ਗੰਦੇ ਨਾਲੇ 'ਚੋਂ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਿਤੀ 7 ਨਵੰਬਰ ਨੂੰ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਵਾਪਸ ਪਰਤਦੇ ਸਮੇਂ ਉਸਦਾ ਮੋਟਰਸਾਈਕਲ ਘਰ ਨਜ਼ਦੀਕ ਪੈਂਦੇ ਗੰਦੇ ਨਾਲੇ 'ਚ ਡਿੱਗ ਗਿਆ,ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਉਹ ਕਈ ਦਿਨ ਮ੍ਰਿਤਕ ਹਾਲਤ 'ਚ ਗੰਦੇ ਨਾਲੇ 'ਚ ਹੀ ਪਿਆ ਰਿਹਾ। ਅੱਜ ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਮੌਕੇ 'ਤੇ ਨੌਜਵਾਨ ਦੀ ਲਾਸ਼ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।