ਭਾਜਪਾ ਦੀ ਧੂਰੀ ਰੈਲੀ 'ਚ ਗਰਜੇ ਕੇਵਲ ਸਿੰਘ ਢਿੱਲੋਂ, ਪੰਜਾਬੀਆਂ ਨਾਲ ਕੀਤੇ ਵੱਡੇ ਵਾਅਦੇ
Sunday, Jun 07, 2026 - 02:14 PM (IST)
ਧੂਰੀ : ਧੂਰੀ ਵਿਖੇ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੈਨੂੰ ਸਟੇਜ 'ਤੇ ਚੁਟਕਲੇ ਸੁਣਾਉਣੇ ਨਹੀਂ ਆਉਂਦੇ, ਸਗੋਂ ਮੈਂ ਸਿਰਫ ਵਿਕਾਸ ਦੀ ਗੱਲ ਕਰਨੀ ਹੈ। ਨਸ਼ਿਆਂ ਬਾਰੇ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ ਪਰ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਲਿਆਉਣਾ ਹੈ ਅਤੇ ਸਭ ਤੋਂ ਵਧੀਆ ਰਾਜ ਪੰਜਾਬ 'ਚ ਭਾਜਪਾ ਲਿਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੇ ਹੀ ਵਿਕਾਸ ਹੋ ਰਿਹਾ ਹੈ, ਹੋਰ ਕਿਤੇ ਵੀ ਵਿਕਾਸ ਨਹੀਂ ਹੋ ਰਿਹਾ। ਕੇਵਲ ਢਿੱਲੋਂ ਨੇ ਕਿਹਾ ਕਿ 2027 'ਚ ਅਸੀਂ ਭਾਜਪਾ ਦੀ ਸਰਕਾਰ ਬਣਾਉਣੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਉਨ੍ਹਾਂ ਮੁੱਖ ਮੰਤਰੀ ਮਾਨ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਇੱਥੋਂ ਭੱਜਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਤਾਂ ਹੀ ਖ਼ੁਸ਼ਹਾਲ ਹੋਵੇਗਾ, ਜੇਕਰ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਹੋਵੇਗਾ। ਹਰਿਆਣਾ ਸੂਬੇ 'ਚ ਸਾਰੀਆਂ ਫ਼ਸਲਾਂ 'ਤੇ ਐੱਮ. ਐੱਸ. ਪੀ. ਦਿੱਤੀ ਜਾ ਰਹੀ ਹੈ ਤਾਂ ਪੰਜਾਬ ਕਿਉਂ ਨਹੀਂ ਇਹ ਦੇ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਰੀਆਂ ਫ਼ਸਲਾਂ ਚੁੱਕੀਆਂ ਜਾਣਗੀਆਂ। ਇਸ ਨੂੰ ਲੈ ਕੇ ਬਹੁਤ ਵੱਡੀ ਰਿਸਰਚ ਹੋ ਰਹੀ ਹੈ ਅਤੇ ਸੂਬੇ 'ਚ ਝੋਨੇ ਦੀ ਥਾਂ 'ਤੇ ਫ਼ਸਲੀ ਵਿਭਿੰਨਤਾ ਅਪਨਾਉਣੀ ਹੈ, ਜਿਨ੍ਹਾਂ ਦਾ ਮੁੱਲ ਪਹਿਲਾਂ ਹੀ ਤੈਅ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਚੁੱਕੇਗੀ। ਉਨ੍ਹਾਂ ਕਿਹਾ ਕਿ 2600 ਕਰੋੜ ਰੁਪਏ ਦੇ ਨਾਲ ਚਿਨਾਬ ਦਰਿਆ 'ਤੇ ਬਹੁਤ ਵੱਡਾ ਡੈਮ ਬਣ ਰਿਹਾ ਹੈ ਅਤੇ ਪੰਜਾਬ 'ਚ ਪਾਣੀ ਹੀ ਪਾਣੀ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਬੀਤੇ ਦਿਨ ਹੀ ਭਾਜਪਾ ਦੇ ਸਾਰੇ ਲੀਡਰਾਂ ਨੂੰ ਮਿਲ ਕੇ ਆਏ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਕਿਤੇ ਵੀ ਚਲਾ ਜਾਵੇ, ਸਾਰੀ ਦੁਨੀਆ 'ਤੇ ਪੰਜਾਬੀ ਕਾਮਯਾਬ ਹਨ ਪਰ ਝਾੜੂ ਵਾਲਿਆਂ ਨੇ ਸਾਨੂੰ ਪਿੱਛੇ ਕਰ ਦਿੱਤਾ ਹੈ। ਪੂਰੇ ਦੇਸ਼ 'ਚ ਕੇਂਦਰ ਸਰਕਾਰ ਕਰਮਚਾਰੀਆਂ ਨੂੰ 60 ਫ਼ੀਸਦੀ ਡੀ. ਏ. ਦਾ ਵਾਧਾ ਦੇ ਰਹੀ ਹੈ ਪਰ ਪੰਜਾਬ ਸਰਕਾਰ ਨੇ ਸਿਰਫ 42 ਫ਼ੀਸਦੀ ਦੇ ਵਾਧੇ ਨਾਲ ਡੀ. ਏ. ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਲੋਕਾਂ ਦੀ ਤਾਕਤ ਮਿਲ ਜਾਵੇ ਤਾਂ ਅਸੀਂ ਪੰਜਾਬ ਦਾ ਨਕਸ਼ਾ ਬਦਲ ਦਿਆਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
