ਕੇਰਲ ਨਨ ਰੇਪ ਕੇਸ : ਦੋਸ਼ੀ ਬਿਪਸ਼ ਨੂੰ ਪਾਦਰੀ ਦੀਆਂ ਜ਼ਿੰਮੇਵਾਰੀਆਂ ਤੋਂ ਕੀਤਾ ਮੁਕਤ

09/21/2018 11:15:24 AM

ਜਲੰਧਰ - ਕੇਰਲ 'ਚ ਨਨ ਰੇਪ ਕੇਸ ਦੇ ਦੋਸ਼ੀ ਬਿਪਸ਼ ਫ੍ਰਰੈਂਕੋ ਮੁਲੱਕਲ ਨੂੰ ਪੋਪ ਫ੍ਰਾਂਸਿਸ ਨੇ ਪਾਦਰੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕੈਥੋਲਿਕ ਬਿਸ਼ਪ ਦੀ ਕਾਨਫਰੰਸ ਆਫ ਇੰਡੀਆ (ਸੀ.ਬੀ.ਸੀ.ਆਈ) ਵਲੋਂ ਕੀਤਾ ਗਿਆ ਹੈ। ਸੀ.ਬੀ.ਸੀ.ਆਈ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੋਪ ਨੇ ਆਰਕ ਡਾਇਓਸੀਸ ਆਫ ਮੁੰਬਈ ਦੇ ਬਿਸ਼ਪ ਫ੍ਰਰੈਂਕੋ ਮੁਲੱਕਲ ਨੂੰ ਡਾਇਓਸੀਸ ਆਫ ਜਲੰਧਰ ਦਾ ਅਪੋਸਟੋਲਿਕ ਪ੍ਰਸ਼ਾਸਕ ਬਣਾਇਆ ਗਿਆ ਸੀ। ਇਹ ਘੋਸ਼ਣਾ ਉਸ ਸਮੇਂ ਹੋਈ ਜਦ ਫ੍ਰੈਂਕੋ ਮੁਲੱਕਲ ਤੋਂ ਵਿਸ਼ੇਸ਼ ਜਾਂਚ ਟੀਮ ਨੇ ਦੂਜੇ ਦਿਨ ਪੁੱਛਗਿੱਛ ਕੀਤੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਪੋਪ ਫ੍ਰਾਂਸਿਸ ਨੂੰ ਪੱਤਰ ਲਿਖ ਕੇ ਆਪਣੇ ਅਹੁਦੇ ਦੀਆਂ ਜ਼ਿੰਮੇਦਾਰੀਆਂ ਤੋਂ ਕੁਝ ਸਮਾਂ ਮੁਕਤ ਹੋਣ ਦੀ ਮਨਜ਼ੂਰੀ ਮੰਗੀ ਸੀ। ਬਿਸ਼ਪ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਕਈ ਵਾਰ ਕੇਰਲ ਜਾਣਾ ਪੈ ਸਕਦਾ ਹੈ। ਇਸ ਕਾਰਨ ਤੋਂ ਉਹ ਇਸ ਜ਼ਿੰਮੇਦਾਰੀ ਤੋਂ ਕੁਝ ਸਮੇਂ ਲਈ ਮੁਕਤ ਹੋਣਾ ਚਾਹੁੰਦੇ ਹਨ। ਇਸ ਪੱਤਰ ਨੂੰ ਭਾਰਤ 'ਚ ਪੋਪ ਦੇ ਪ੍ਰਤੀਨਿਧੀ ਨੂੰ ਸੌਂਪ ਦਿੱਤਾ ਗਿਆ ਹੈ। ਪਿਛਲੇ ਹਫਤੇ ਵੀ ਬਿਸ਼ਪ ਨੇ ਸਰਕੁਲਰ ਜਾਰੀ ਕਰਕੇ ਪ੍ਰਸ਼ਾਸਨਿਕ ਜ਼ਿੰਮੇਦਰੀ ਦੂਜੇ ਪਾਦਰੀ ਨੂੰ ਸੌਂਪ ਦਿੱਤੀ ਸੀ। ਇਸ ਸਰਕੁਲਰ 'ਚ ਬਿਸ਼ਪ ਨੇ ਕਿਹਾ ਕਿ ਮੇਰੀ ਗੈਰ-ਮੌਜੂਦਗੀ 'ਚ ਮੈਥਊ ਕੋਕੰਦਮ ਡਾਈਸੀਜ਼ ਜ਼ਿੰਮੇਦਾਰੀ ਸੰਭਾਲਣਗੇ।


Related News