ਲਾਂਘਾ ਸਮਾਗਮ 'ਚ ਹੋਏ ਵਿਵਾਦ ਬਾਰੇ ਦੇਖੋ ਕੀ ਬੋਲੇ ਮੱਕੜ (ਵੀਡੀਓ)
Tuesday, Nov 27, 2018 - 04:55 PM (IST)
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ. ਪੀ. ਸੀ.) ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਰਤਾਰਪੁਰ ਲਾਂਘਾ ਸਮਾਰੋਹ 'ਚ ਹੋਈ ਸਿਆਸਤ 'ਤੇ ਬੋਲਦਿਆਂ ਕਿਹਾ ਹੈ ਕਿ ਧਾਰਮਿਕ ਸਮਾਰੋਹ 'ਚ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਧਾਰਮਿਕ ਨੀਂਹ ਪੱਥਰਾਂ 'ਤੇ ਨਾਂਅ ਲਿਖਣ ਦੀ ਲੋੜ ਨਹੀਂ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ 'ਚ ਧਾਰਮਿਕ ਗੱਲ ਹੀ ਹੋਣੀ ਚਾਹੀਦੀ ਹੈ ਅਤੇ ਨਾਅਰੇਬਾਜ਼ੀ ਨਾਲ ਇਸ ਦੀ ਮਰਿਆਦਾ ਭੰਗ ਨਹੀਂ ਕੀਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘਾ ਸਮਾਗਮ 'ਚ ਸਟੇਜ ਤੋਂ ਸਿਆਸੀ ਤੀਰ ਚੱਲਦੇ ਰਹੇ ਸਨ, ਜਿਸ ਤੋਂ ਬਾਅਦ ਅਵਤਾਰ ਸਿੰਘ ਮੱਕੜ ਦਾ ਬਿਆਨ ਸਾਹਮਣੇ ਆਇਆ ਹੈ।
