ਪਾਕਿ ਫੌਜ ਨੇ ਪਲਟਿਆ ਇਮਰਾਨ ਖਾਨ ਦਾ ਫੈਸਲਾ, ਕਰਤਾਰਪੁਰ ਕੋਰੀਡੋਰ ''ਤੇ ਕੀਤਾ ਇਹ ਐਲਾਨ

11/07/2019 6:16:01 PM

ਪਾਕਿਸਤਾਨ/ਗੁਰਦਾਸਪੁਰ : ਪਾਕਿਸਤਾਨੀ ਫੌਜ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਬਿਆਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਵੇਗਾ। ਪਾਕਿਸਾਤਨੀ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ ਐਂਟਰੀ ਪਾਸਪੋਰਟ ਰਾਹੀਂ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਸਪੋਰਟ ਜ਼ਰੀਏ ਪਾਕਿਸਾਤਨ ਵਿਚ ਐਂਟਰੀ ਹੋਣਾ ਹੀ ਕਾਨੂੰਨੀ ਹੈ।

PunjabKesari

ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਤੋਂ ਇਕ ਇੰਚ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਬਕਾਇਦਾ ਕੋਰੀਡੋਰ ਦੇ ਬਾਹਰ ਤੋਂ ਫੈਂਸਿਕ ਕੀਤੀ ਜਾਵੇਗੀ ਤੇ ਉਹ ਨਤਮਤਕ ਹੋ ਕੇ ਵਾਪਸ ਆਪਣੇ ਦੇਸ਼ ਚਲੇ ਜਾਣਗੇ।
PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਹੀਂ ਹੋਵੇਗਾ। ਖਾਨ ਨੇ ਕਿਹਾ ਸੀ ਕਿ ਸਿੱਖ ਸ਼ਰਧਾਲੂ ਕੋਈ ਵੀ ਵੈਲਿਡ ਪਛਾਣ ਪੱਤਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।


Gurminder Singh

Content Editor

Related News