ਕਪੂਰਥਲਾ ਵਾਸੀ ਔਰਤ ਦੀ ਡੇਂਗੂ ਨਾਲ ਜਲੰਧਰ ''ਚ ਮੌਤ, ਸ਼ਹਿਰ ''ਚ ਛਾਇਆ ਡੇਂਗੂ ਦਾ ਖੌਫ

09/14/2017 2:18:58 AM

ਕਪੂਰਥਲਾ,   (ਭੂਸ਼ਣ)-  ਜ਼ਿਲੇ ਵਿਚ ਡੇਂਗੂ ਮਹਾਮਾਰੀ ਦਾ ਖੌਫ ਇਸ ਕਦਰ ਵੱਧ ਗਿਆ ਹੈ ਕਿ ਬੁੱਧਵਾਰ ਨੂੰ ਡੇਂਗੂ ਨਾਲ ਪੀੜਤ ਇਕ ਔਰਤ ਦੀ ਜਲੰਧਰ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਸਿਹਤ ਵਿਭਾਗ ਦੇ ਦਾਅਵਿਆਂ ਦੇ ਬਾਵਜੂਦ ਡੇਂਗੂ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਵਿਚ ਕੁੱਝ ਪਰਿਵਾਰਾਂ ਨਾਲ ਸਬੰਧਿਤ ਕਈ-ਕਈ ਮੈਂਬਰਾਂ ਨੂੰ ਡੇਂਗੂ ਬੁਖਾਰ ਹੋਣ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਦੌਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਜਲੰਧਰ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲ ਕਪੂਰਥਲਾ ਨਾਲ ਸਬੰਧਿਤ ਡੇਂਗੂ ਮਰੀਜ਼ਾਂ ਨਾਲ ਭਰ ਗਏ ਹਨ। ਉਥੇ ਹੀ ਇੱਕਾ-ਦੁੱਕਾ ਮਰੀਜ਼ ਪੁੱਜਣ ਕਾਰਨ ਜ਼ਿਲਾ ਸਿਹਤ ਵਿਭਾਗ ਦੇ ਕੋਲ ਡੇਂਗੂ ਮਰੀਜ਼ਾਂ ਦੀ ਠੀਕ ਜਾਣਕਾਰੀ ਹੋਣ ਸਬੰਧੀ ਕੋਈ ਅੰਕੜਾ ਨਹੀਂ ਹੈ।  ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਉਸ ਸਮੇਂ ਸ਼ਹਿਰ ਵਿਚ ਦਹਿਸ਼ਤ ਫੈਲ ਗਈ, ਜਦੋਂ ਸ਼ਹਿਰ ਦੇ ਕੇਸਰੀ ਬਾਗ ਖੇਤਰ ਨਾਲ ਸਬੰਧਿਤ ਇਕ ਔਰਤ ਦੀ ਜਲੰਧਰ ਦੇ ਨਿੱਜੀ ਹਸਪਤਾਲ 'ਚ ਡੇਂਗੂ ਬੁਖਾਰ ਕਾਰਨ ਮੌਤ ਹੋ ਗਈ।


Related News