ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ
Sunday, May 23, 2021 - 07:39 PM (IST)
ਕਪੂਰਥਲਾ— ਕਪੂਰਥਲਾ ਵਿਖੇ ਇਕ ਘਰ ਦੇ ਬਾਥਰੂਮ ਦੀ ਛੱਤ ਤੋਂ ਮਿਲੀ ਨਵਜਨਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਹੀ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਥੇ ਇਕ ਕਲਯੁੱਗੀ ਮਾਂ ਵੱਲੋਂ ਆਪਣੀ ਨਵਜਨਮੀ ਬੱਚੀ ਨੂੰ ਲਿਫ਼ਾਫ਼ੇ ’ਚ ਪਾ ਕੇ ਇਕ ਘਰ ਦੀ ਛੱਤ ’ਤੇ ਲਾਵਾਰਿਸ ਹਾਲਤ ’ਚ ਸੁੱਟ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼
ਇਥੇ ਦੱਸ ਦੇਈਏ ਕਿ ਇਕ ਆਸ ਸੀ ਕਿ ਨਵਜਨਮੀ ਬੱਚੀ ਜ਼ਿੰਦਾ ਬੱਚ ਜਾਵੇਗੀ। ਪਿੰਡ ਕਾਹਲਵਾਂ ’ਚ ਲਾਵਾਰਿਸ ਹਾਲਤ ’ਚ ਮਿਲੀ ਇਸ ਬੱਚੀ ਨੂੰ ਪਿੰਡ ਵਾਸੀ ਗੋਦ ਲੈਣ ਦੀ ਇੱਛਾ ਜਤਾ ਰਹੇ ਸਨ। ਨੰਬਰਦਾਰ ਨਿਰਮਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਉਸ ਨੂੰ ਬਚਾਉਣ ਲਈ ਮੌਕੇ ’ਤੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਉਕਤ ਬੱਚੀ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ
ਸਿਵਲ ਹਸਪਤਾਲ ਨੇ ਮਿ੍ਰਤਕ ਹਾਲਤ ’ਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜਿੱਥੋਂ ਨਵਜਨਮੀ ਬੱਚੀ ਨੂੰ ਪੁਲਸ ਨੇ ਨਿਗਮ ਹਵਾਲੇ ਕੀਤਾ। ਇਲਾਜ ਕਰਨ ਵਾਲੇ ਡਾਕਟਰ ਮਨਪ੍ਰੀਤ ਮੋਮੀ ਨੇ ਦੱਸਿਆ ਕਿ ਨਵਜਨਮੀ ਬੱਚੀ ਨੇ ਸ਼ੁੱਕਰਵਾਰ ਇਲਾਜ ਦੌਰਾਨ ਦਮ ਤੋੜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਡੀ. ਐੱਨ. ਏ. ਸੈਂਪਲ ਦੇ ਤੌਰ ’ਤੇ ਰੱਖ ਲਿਆ ਗਿਆ ਹੈ। ਭਵਿੱਖ ’ਚ ਪੁਲਸ ਕਾਰਵਾਈ ਦੌਰਾਨ ਡੀ. ਐੱਨ. ਏ. ਦੀ ਮਦਦ ਨਾਲ ਨਵਜਨਮੀ ਬੱਚੀ ਦੇ ਮਾਤਾ-ਪਿਤਾ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸ਼ਾਮ ਨੂੰ ਪਿੰਡ ਕਾਹਲਵਾਂ ’ਚ ਇਕ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਬਣੇ ਬਾਥਰੂਮ ਦੀ ਛੱਤ ’ਤੇ ਪੂਰਨ ਚੰਦ ਨਾਂ ਦੇ ਵਿਅਕਤੀ ਨੂੰ ਲਾਵਾਰਿਸ ਹਾਲਤ ’ਚ ਕਰੀਬ 5 ਦਿਨਾਂ ਦੀ ਨਵਜਨਮੀ ਬੱਚੀ ਲਿਫ਼ਾਫੇ ’ਚ ਮਿਲੀ ਸੀ। ਸਿਵਲ ਹਸਪਤਾਲ ’ਚ ਬੱਚੀ ਦੀ ਹਾਲਤ ਸਥਿਰ ਬਣੀ ਹੋਈ ਸੀ। ਡਾਕਟਰਾਂ ਮੁਤਾਬਕ ਬੱਚੀ ਦਾ ਭਾਰ 650 ਗ੍ਰਾਮ ਸੀ। ਇਸ ਹਾਲਤ ’ਚ ਬੱਚੀ ਖ਼ੁਦ ਨੂੰ ਸਰਵਾਈਵ ਨਹੀਂ ਕਰ ਪਾ ਰਹੀ ਸੀ। ਡਾਕਟਰ ਵੀ ਉਸ ਨੂੰ ਬਚਾਉਣ ਲਈ ਆਸ ’ਚ ਜੁੱਟ ਗਏ ਸਨ ਪਰ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਇਹ ਵੀ ਪੜ੍ਹੋ: 'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ