ਕਪੂਰਥਲਾ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਸਬੰਧੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

Sunday, Apr 09, 2023 - 12:24 PM (IST)

ਕਪੂਰਥਲਾ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਸਬੰਧੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਕਪੂਰਥਲਾ (ਮਹਾਜਨ)- ਦੇਸ਼ ’ਚ ਫਿਰ ਤੋਂ ਵੱਧ ਰਹੇ ਕੋਰੋਨਾ ਦੇ ਕੇਸਾਂ ਨਾਲ ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਨ ਲੱਗ ਪਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਜ਼ਿਲਾ ਕਪੂਰਥਲਾ ’ਚ ਵੀ ਫਿਰ ਕੋਰੋਨਾ ਦੇ ਕੇਸ ਵਧਣ ਲੱਗੇ ਹਨ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਨੂੰ ਹੁਣ ਤੋਂ ਹੀ ਧਿਆਨ ਰੱਖਣ ਦੀ ਲੋੜ ਹੈ। ਜ਼ਿਲ੍ਹਾ ਕਪੂਰਥਲਾ ’ਚ ਫਿਰ ਤੋਂ ਵਧ ਰਹੇ ਕੋਵਿਡ ਦੇ ਕੇਸਾਂ ਦੇ ਸਬੰਧ ’ਚ ਸਿਵਲ ਸਰਜਨ ਡਾ. ਕੁਲਜੀਤ ਸਿੰਘ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਕੇਸ ਜ਼ਿਆਦਾਤਰ ਉਨ੍ਹਾਂ ਥਾਵਾਂ ’ਤੇ ਜ਼ਿਆਦਾ ਫੈਲਦੇ ਹਨ, ਜਿੱਥੇ ਲੋਕ ਨੇੜੇ-ਨੇੜੇ ਇਕੱਠੇ ਬੈਠਦੇ ਹਨ, ਜਿਵੇਂ ਕਿ ਰੈਸਟੋਰੈਟ, ਜਿਮ, ਫਿਟਨੈੱਸ ਸੈਟਰ, ਨਾਈਟ ਕਲੱਬ ਜਾਂ ਦਫ਼ਤਰ ਆਦਿ ਜਿੱਥੇ ਭੀੜ ਜ਼ਿਆਦਾ ਹੁੰਦੀ ਹੈ। ਆਪਣੇ-ਆਪ ਨੂੰ ਸੁਰੱਖਿਅਤ ਕਰਨ ਦੇ ਲਈ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰੋ ਅਤੇ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕੋਵਿਡ ਦਾ ਲੱਛਣ ਤੁਹਾਡੇ ਵਿਚ ਪਾਇਆ ਜਾਂਦਾ ਹੈ ਕਿ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਖੇ ਆਪਣਾ ਕੋਵਿਡ ਟੈਸਟ ਕਰਵਾਓ ਅਤੇ ਡਾਕਟਰ ਨਾਲ ਸੰਪਰਕ ਕਰੋ। ਕੋਵਿਡ ਦਾ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।

ਜਾਰੀ ਹਦਾਇਤਾਂ 
ਦੂਜਿਆਂ ਤੋਂ ਘੱਟੋ-ਘੱਟ 1 ਮੀਟਰ ਦੀ ਸਰੀਰਕ ਦੂਰੀ ਬਣਾ ਕੇ ਰੱਖੋ।
ਭੀੜ ਅਤੇ ਨਜ਼ਦੀਕੀ ਸੰਪਰਕ ਤੋਂ ਬਚੋ।
ਜਦੋਂ ਸਰੀਰਕ ਦੂਰੀ ਸੰਭਵ ਨਾ ਹੋਵੇ ਤਾਂ ਸਹੀ ਢੰਗ ਨਾਲ ਮਾਸਕ ਪਾਓ।
ਆਪਣੇ ਹੱਥਾਂ ਨੂੰ ਐਲਕੋਹਲ-ਆਧਾਰਿਤ ਹੈਂਡ ਸੈਨੇਟਾਈਜ਼ਰ ਜਾਂ ਸਾਬਣ ਤੇ ਪਾਣੀ ਨਾਲ ਸਾਫ਼ ਕਰੋ।
ਖੰਘਦੇ ਜਾਂ ਛਿੱਕਦੇ ਹੋਏ ਆਪਣੇ ਮੂੰਹ ਅਤੇ ਨੱਕ ਨੂੰ ਕੂਹਣੀ ਜਾਂ ਟਿਸ਼ੂ ਨਾਲ ਢੱਕੋ।
ਵਰਤੇ ਗਏ ਟਿਸ਼ੂਆਂ ਦਾ ਤੁਰੰਤ ਨਿਪਟਾਰਾ ਕਰੋ ਤੇ ਨਿਯਮਿਤ ਤੌਰ ’ਤੇ ਹੱਥਾਂ ਨੂੰ ਸਾਫ਼ ਕਰੋ।

ਇਹ ਵੀ ਪੜ੍ਹੋ : ਖ਼ਾਸ ਗੱਲਬਾਤ ਦੌਰਾਨ ਬੋਲੇ 'ਆਪ' ਉਮੀਦਵਾਰ ਸੁਸ਼ੀਲ ਰਿੰਕੂ, 'ਲੁੱਟ-ਖਸੁੱਟ ਨਹੀਂ ਚੱਲਣ ਦਿਆਂਗੇ, ਮੈਂ ਜਨਤਾ ਦੇ ਨਾਲ'

ਕੋਵਿਡ ਲੱਛਣ ਪਾਏ ਜਾਣ ’ਤੇ ਆਪਣੇ-ਆਪ ਨੂੰ ਦੂਜਿਆਂ ਤੋਂ ਰੱਖੋ ਵੱਖ ਅਤੇ ਵਰਤੋਂ ਇਹ ਸਾਵਧਾਨੀਆਂ
ਆਪਣੇ ਮਾਸਕ ਨੂੰ ਸਹੀ ਢੰਗ ਨਾਲ ਪਾਓ।
ਯਕੀਨੀ ਬਣਾਓ ਕਿ ਤੁਹਾਡਾ ਮਾਸਕ ਤੁਹਾਡੀ ਨੱਕ, ਮੂੰਹ ਅਤੇ ਠੋਡੀ ਨੂੰ ਢੱਕਦਾ ਹੋਵੇ।
ਆਪਣੇ ਮਾਸਕ ਨੂੰ ਪਹਿਨਣ ਤੋਂ ਪਹਿਲਾਂ, ਇਸ ਨੂੰ ਉਤਾਰਨ ਤੋਂ ਬਾਅਦ ਅਤੇ ਕਿਸੇ ਵੀ ਸਮੇਂ ਇਸ ਨੂੰ ਛੂਹਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਫ਼ ਕਰੋ।
ਜਦੋਂ ਤੁਸੀਂ ਆਪਣਾ ਮਾਸਕ ਉਤਾਰਦੇ ਹੋ, ਤਾਂ ਇਸ ਨੂੰ ਇਕ ਸਾਫ਼ ਪਲਾਸਟਿਕ ਦੇ ਬੈਗ 'ਚ ਸਟੋਰ ਕਰੋ ਤੇ ਹਰ ਰੋਜ਼ ਜਾਂ ਤਾਂ ਇਸ ਨੂੰ ਧੋਵੋ ਜੇਕਰ ਇਹ ਇਕ ਫੈਬਰਿਕ ਮਾਸਕ ਹੈ ਜਾਂ ਜੇਕਰ ਇਹ ਮੈਡੀਕਲ ਮਾਸਕ ਹੈ ਤਾਂ ਇਸ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿਓ।

ਵਾਤਾਵਰਣ ਨੂੰ ਸੁਰੱਖਿਅਤ ਬਣਾਓ
ਕੁਦਰਤੀ ਹਵਾਦਾਰੀ ਦੀ ਮਾਤਰਾ ਵਧਾਉਣ ਲਈ ਇਕ ਖਿੜਕੀ ਖੋਲ੍ਹੋ।
ਮਾਸਕ ਪਹਿਨੋ।
ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।
ਸਕੂਲ ਅਤੇ ਕਾਲਜ ਜਾਂ ਹੋਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਮਾਸਕ ਦੀ ਵਰਤੋਂ ਕਰਨ ਲਈ ਸੁਚੇਤ ਕੀਤਾ ਜਾਵੇ।

ਇਹ ਵੀ ਪੜ੍ਹੋ : ਸਿਹਤ ਵਿਭਾਗ ’ਚ ਸਿਵਲ ਸਰਜਨਾਂ ਦੇ ਕੀਤੇ ਗਏ ਤਬਾਦਲੇ

ਕੋਵਿਡ ਦੇ ਆਮ ਲੱਛਣ
ਜੇਕਰ ਤੁਹਾਨੂੰ ਬੁਖ਼ਾਰ, ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਕੋਵਿਡ-19 ਦੇ ਲੱਛਣਾਂ ਦੀ ਪੂਰੀ ਸ਼੍ਰੇਣੀ ਨੂੰ ਜਾਣੋ।
ਕੋਵਿਡ-19 ਦੇ ਸਭ ਤੋਂ ਆਮ ਲੱਛਣ ਹਨ ਬੁਖ਼ਾਰ, ਸੁੱਕੀ ਖੰਘ, ਥਕਾਵਟ, ਸੁਆਦ ਜਾਂ ਗੰਧ ਨਾ ਆਉਣਾ।
ਸਿਰ ਦਰਦ, ਗਲੇ ਵਿਚ ਖਰਾਸ਼, ਅੱਖਾਂ ਦਾ ਲਾਲ ਹੋਣਾ ਜਾਂ ਅੱਖਾਂ ਵਿਚ ਜਲਣ, ਦਸਤ, ਚਮੜੀ 'ਤੇ ਧੱਫੜ ਹੋਣਾ।
ਲੱਛਣ ਸ਼ੁਰੂ ਹੋਣ ਤੋਂ 10 ਦਿਨਾਂ ਤੱਕ ਅਤੇ ਲੱਛਣ ਬੰਦ ਹੋਣ ਤੋਂ 3 ਦਿਨ ਬਾਅਦ ਘਰ ਰਹੋ ਅਤੇ ਵੱਖ ਰਹੋ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ, ਡੀ. ਸੀ. ਨੇ ਜਾਰੀ ਕੀਤੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News