ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਭਿਆਨਕ ਸੜਕ ਹਾਦਸਾ, 2 ਕਾਰਾਂ ਦੀ ਟੱਕਰ 'ਚ 5 ਸਾਲਾ ਬੱਚੀ ਦੀ ਮੌਤ, 5 ਜ਼ਖ਼ਮੀ

Thursday, Dec 14, 2023 - 08:41 PM (IST)

ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਭਿਆਨਕ ਸੜਕ ਹਾਦਸਾ, 2 ਕਾਰਾਂ ਦੀ ਟੱਕਰ 'ਚ 5 ਸਾਲਾ ਬੱਚੀ ਦੀ ਮੌਤ, 5 ਜ਼ਖ਼ਮੀ

ਸੁਲਤਾਨਪੁਰ ਲੋਧੀ (ਧੀਰ) : ਕਪੂਰਥਲਾ ਰੋਡ ’ਤੇ ਪਿੰਡ ਝੱਲਲੇਈਵਾਲਾ ਦੇ ਨਜ਼ਦੀਕ ਇਕ ਸਵਿਫਟ ਤੇ ਇਨੋਵਾ ਕਾਰ ਵਿਚਾਲੇ ਹੋਈ ਟੱਕਰ ’ਚ ਇਕ 5 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ 5 ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਵੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਜਿਸ ਨੂੰ ਕਮਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਡਡਵਿੰਡੀ ਚਲਾ ਰਿਹਾ ਸੀ, ਆਪਣੀ ਪਤਨੀ ਪ੍ਰਭਜੋਤ ਕੌਰ (23), ਪੁੱਤਰ ਗੁਰਨੂਰ ਸਿੰਘ (6 ਮਹੀਨੇ) ਤੇ ਅਗਮਜੋਤ ਕੌਰ (5) ਪੁੱਤਰੀ ਪਵਨਦੀਪ ਸਿੰਘ ਸਣੇ ਸਵਾਰ ਸੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਡਡਵਿੰਡੀ ਤੋਂ ਮੱਥਾ ਟੇਕਣ ਆ ਰਹੇ ਸਨ।

PunjabKesari

ਇਹ ਵੀ ਪੜ੍ਹੋ : ਵੱਖ-ਵੱਖ ਮੁਕੱਦਮਿਆਂ 'ਚ ਵੱਡੀ ਮਾਤਰਾ 'ਚ ਹੈਰੋਇਨ ਸਣੇ 2 ਕਾਬੂ

ਇਸ ਦੌਰਾਨ ਸੜਕ ਹਾਦਸਾ ਵਾਪਰ ਗਿਆ, ਜਿਸ ਦੀ ਲਪੇਟ 'ਚ ਆ ਕੇ ਅਗਮਜੋਤ ਕੌਰ ਦੀ ਮੌਤ ਹੋ ਗਈ ਹੈ, ਜਦਕਿ ਕਾਰ ’ਚ ਸਵਾਰ ਕੁਝ ਲੋਕ ਜ਼ਖ਼ਮੀ ਹੋ ਗਏ। ਦੂਸਰੇ ਪਾਸੇ ਇਨੋਵਾ ਕਾਰ ਜਿਸ ਨੂੰ ਰਵੀ ਪੁੱਤਰ ਬਲਦੇਵ ਰਾਜ ਵਾਸੀ ਸੁਲਤਾਨਪੁਰ ਚਲਾ ਰਿਹਾ ਸੀ, ਨਾਲ ਸੁਮਨ ਪਤਨੀ ਮੰਗਾ ਵਾਸੀ ਸੁਲਤਾਨਪੁਰ ਜੋ ਕਪੂਰਥਲਾ ਜੇਲ੍ਹ 'ਚੋਂ ਆਪਣੇ ਪਤੀ ਨਾਲ ਮੁਲਾਕਾਤ ਕਰਕੇ ਪਰਤ ਰਹੀ ਸੀ, ਵੀ ਜ਼ਖ਼ਮੀ ਹੋ ਗਏ ਹਨ।

PunjabKesari

ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News