ਜੋਗਾ ਸਿੰਘ ਕਾਲੇਵਾਲ ਤੇ ਕਰਨਜੀਤ ਆਹਲੀ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
Wednesday, Mar 20, 2019 - 03:38 AM (IST)
ਕਪੂਰਥਲਾ (ਸੋਢੀ)-ਯੂਥ ਅਕਾਲੀ ਦਲ ਦੁਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਵੱਲੋਂ ਯੂਥ ਦੇ ਆਗੂਆਂ ਜੋਗਾ ਸਿੰਘ ਕਾਲੇਵਾਲ (ਯੂ. ਕੇ.) ਅਤੇ ਕਰਨਜੀਤ ਸਿੰਘ ਆਹਲੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਏ ਜਾਣ ’ਤੇ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਆਗੂਆਂ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਇੰਜ ਸਵਰਨ ਸਿੰਘ ਮੈਂਬਰ ਸਿਆਸੀ ਮਾਮਲੇ ਕਮੇਟੀ ਸ਼੍ਰੋਮਣੀ ਅਕਾਲੀ ਦਲ, ਜਥੇ. ਸੁਖਦੇਵ ਸਿੰਘ ਨਾਨਕਪੁਰ, ਜਥੇ. ਦਰਬਾਰਾ ਸਿੰਘ ਵਿਰਦੀ, ਜਥੇ. ਕਮਲਜੀਤ ਸਿੰਘ ਹੈਬਤਪੁਰ, ਬਲਵਿੰਦਰ ਸਿੰਘ ਤੁਡ਼, ਭੁਪਿੰਦਰ ਸਿੰਘ ਖਿੰਡਾ, ਸਤਨਾਮ ਸਿੰਘ ਰਾਮੇ, ਮਲਕੀਤ ਸਿੰਘ ਮੋਮੀ, ਜਥੇ. ਬਲਦੇਵ ਸਿੰਘ ਖੁਰਦਾ, ਜਥੇ. ਰਾਮ ਸਿੰਘ ਪਰਮਜੀਤਪੁਰ, ਜਥੇ. ਪਰਮਿੰਦਰ ਸਿੰਘ ਖਾਲਸਾ, ਜਥੇ. ਤਰਸੇਮ ਸਿੰਘ ਜਾਰਜਪੁਰ, ਸੁਰਜੀਤ ਸਿੰਘ ਢਿੱਲੋਂ, ਚੈਚਲ ਸਿੰਘ, ਇੰਜ ਪਰਤਾਪ ਸਿੰਘ ਮੋਮੀ, ਜਥੇ. ਗੁਰਦਿਆਲ ਸਿੰਘ ਖਾਲਸਾ, ਚਰਨਜੀਤ ਸਿੰਘ ਸਰਾਏ ਜੱਟਾਂ, ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਵੀ ਨਿਯੁਕਤੀ ਦੀ ਵਧਾਈ ਦਿੱਤੀ ਗਈ। ਇਸ ਦੌਰਾਨ ਜੋਗਾ ਸਿੰਘ ਕਾਲੇਵਾਲ ਨੇ ਕਿਹਾ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਪੂਰੀ ਮਿਹਨਤ ਨਾਲ ਨਿਭਾਉਣਗੇ।