ਬਸੰਚ ਪੰਚਮੀ ’ਤੇ ਹਵਾ ’ਚ ਸ਼ਰੇਆਮ ਉੱਡੀ ‘ਖੂਨੀ ਡੋਰ’
Monday, Feb 03, 2025 - 01:50 PM (IST)
ਸੁਲਤਾਨਪੁਰ ਲੋਧੀ (ਧੀਰ)-ਜ਼ਿਲ੍ਹਾ ਕਪੂਰਥਲਾ ’ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਪਈ ਧੁੰਦ ਅਤੇ ਦੁਪਹਿਰ ਬਾਅਦ ਸੂਰਜ ਦੇਵਤਾ ਦੀ ਹਲਕੀ ਰੌਸ਼ਨੀ ਤੋਂ ਬਾਅਦ ਵੱਡੀ ਗਿਣਤੀ ’ਚ ਨੌਜਵਾਨ ਘਰਾਂ ਦੀਆਂ ਛੱਤਾਂ ’ਤੇ ਡੀ. ਜੇ. ਲਾ ਕੇ ਪਤੰਗ ਉਡਾਉਂਦੇ ਰਹੇ। ਸਾਰਾ ਦਿਨ ‘ਆਈ ਬੋ-ਆਈ ਬੋ’ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ। ਉਧਰ ਪੁਲਸ ਪ੍ਰਸ਼ਾਸਨ ਵੱਲੋਂ ਲਗਾਈ ਸਖ਼ਤ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ (ਖੂਨੀ ਡੋਰ) ਦੀ ਸ਼ਰੇਆਮ ਵਰਤੋਂ ਹੋਈ। ਚਾਈਨਾ ਡੋਰ ਵੇਚਣ ਵਾਲੇ ਸਿਰਫ਼ ਆਪਣੇ ਜਾਣਕਾਰ ਵਿਅਕਤੀ ਨੂੰ ਹੀ ਲੁਕਾ ਕੇ ਰੱਖੀ ਹੋਈ ਚਾਈਨਾ ਡੋਰ ਵੇਚ ਰਹੇ ਸਨ ਤਾਂ ਕਿ ਇਸ ਦੀ ਖਬਰ ਕਿਸੇ ਹੋਰ ਨੂੰ ਨਾ ਲੱਗ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਆਸਮਾਨ ’ਚ ਉੱਡਦੀਆਂ ਰੰਗ-ਬਿਰੰਗੀਆਂ ਪਤੰਗਾਂ ਨਾਲ ਆਸਮਾਨ ਖ਼ੂਬਸੂਰਤ ਦ੍ਰਿਸ਼ ਪੇਸ਼ ਕਰ ਰਿਹਾ ਸੀ। ਪਾਵਨ ਨਗਰੀ ’ਚ ਨੌਜਵਾਨਾਂ ਵੱਲੋਂ ਬੀਤੀ ਕੱਲ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਐਤਵਾਰ ਖ਼ੂਬ ਧੜੱਲੇ ਨਾਲ ਪਤੰਗਬਾਜ਼ੀ ਹੋਈ ਅਤੇ ਸਾਰਾ ਦਿਨ ਪਤੰਗਾਂ ਦੇ ਪੇਚੇ ਪੈਂਦੇ ਰਹੇ । ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ ਬੱਚਿਆਂ ਅਤੇ ਔਰਤਾਂ ਸਭ ਨੇ ਬਸੰਤ ਪੰਚਮੀ ਦਾ ਤਿਉਹਾਰ ਵੀ ਬਹੁਤ ਚਾਵਾਂ ਨਾਲ ਮਨਾਇਆ। ਕਈ ਘਰਾਂ ’ਚ ਤਾਂ ਹਵਨ ਯੱਗ ਵੀ ਹੋਏ ਅਤੇ ਪੀਲੇ ਚੌਲ ਬਣਾ ਕੇ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
ਸਰਸਵਤੀ ਨੂੰ ਬੁੱਧੀ ਗਿਆਨ, ਸੰਗੀਤ ਕਲਾ ਤੇ ਵਿਗਿਆਨ ਦੀ ਦੇਵੀ ਵੀ ਕਿਹਾ ਜਾਂਦੈ : ਪੰਡਿਤ ਸੰਜੇ ਸ਼ਰਮਾ ਬਸੰਤ ਪੰਚਮੀ ਦੀ ਮਹੱਤਤਾ ਦੱਸਦਿਆਂ ਵਿਦਵਾਨ ਪੰਡਿਤ ਸੰਜੇ ਸ਼ਰਮਾ ਨੇ ਕਿਹਾ ਕਿ ਹਰ ਸਾਲ ਬਸੰਤ ਦੇ ਹਿੰਦੂ ਕਲੰਡਰ ’ਚ ਚੰਦਰ ਗ੍ਰਹਿਣ ਦੇ 5ਵੇਂ ਦਿਨ ਹੁੰਦੀ ਹੈ। ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ। ਦੇਵੀ ਸਰਸਵਤੀ ਨੂੰ ਬੁੱਧੀ ਗਿਆਨ, ਸੰਗੀਤ ਕਲਾ ਅਤੇ ਵਿਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਿਨ ਬਹੁਤ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਕਈ ਘਰਾਂ ’ਚ ਪੀਲੀ ਵਸਤੂ ਜ਼ਰੂਰ ਬਣਾਉਂਦੇ ਹਨ। ਪ੍ਰਾਚੀਨ ਭਾਰਤ ਅਤੇ ਨੇਪਾਲ ਵਿਚ ਜਿਨ੍ਹਾਂ ਛੇ ਤੱਤਾਂ ’ਚ ਪੂਰੇ ਸਾਲ ਨੂੰ ਵੰਡਿਆ ਗਿਆ ਸੀ, ਬਸੰਤ ਲੋਕਾਂ ਦੀ ਸਭ ਤੋਂ ਮਨਚਾਹੀ ਰੁੱਤ ਸੀ, ਜਦੋਂ ਫੁੱਲਾਂ ਤੋਂ ਬਹਾਰ ਆਉਂਦੀ ਹੈ ਤਾਂ ਖੇਤਾਂ ’ਚ ਸਰੋਂ ਦੇ ਫੁੱਲ ਸੋਨੇ ਵਾਂਗ ਚਮਕਣ ਲੱਗ ਪੈਂਦੇ ਹਨ ਬਸੰਤ ਮੌਕੇ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਖੇਤਰ ’ਚ ਬਸੰਤ ਪੰਚਮੀ ਦਾ ਦੇ ਦੌਰਾਨ ਪੰਜਾਬ ਦਾ ਇਤਿਹਾਸਿਕ ਬਸੰਤ ਰੁੱਤ ਦਾ ਪਤੰਗ ਉਡਾਉਣ ਵਾਲਾ ਮਸ਼ਹੂਰ ਤਿਆਰ ਹੈ। ਬਸੰਤ ਰੁੱਤ ’ਚ ਪੈਂਦਾ ਹੈ, ਜਿਸ ਨੂੰ ਪੰਜਾਬੀ ਵਿਚ ਬਸੰਤ ਪੰਚਮੀ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਰੀ ਹੋ ਗਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e