ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ

Friday, Jan 24, 2025 - 05:15 PM (IST)

ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ

ਸੁਲਤਾਨਪੁਰ ਲੋਧੀ (ਧੀਰ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਉਸ ਦੇ ਨਵਜੰਮੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਰੋਸ ਦਾ ਇਜ਼ਹਾਰ ਕੀਤਾ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਡਾਕਟਰਾਂ ਵੱਲੋਂ ਲਾਪ੍ਰਵਾਹੀ ਵਰਤੀ ਗਈ, ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ।

ਮ੍ਰਿਤਕ ਬੱਚੇ ਦੇ ਪਿਤਾ ਕੁੰਦਨ ਨਿਵਾਸੀ ਸੰਤ ਘਾਟ ਮੁਹੱਲਾ ਵਾਰਡ ਨੰਬਰ (1) ਨੇ ਦੱਸਿਆ ਕਿ ਉਸ ਦੀ ਪਤਨੀ ਮੋਨਿਕਾ ਦਾ ਵੱਡਾ ਆਪ੍ਰੇਸ਼ਨ ਸੀ। ਆਪ੍ਰੇਸ਼ਨ ਤੋਂ ਪਹਿਲਾਂ ਡਾਕਟਰਾਂ ਵੱਲੋਂ ਸਭ ਕੁਝ ਚੈੱਕ ਕੀਤਾ ਗਿਆ ਸੀ ਅਤੇ ਸਾਰਾ ਕੁਝ ਬਿਲਕੁਲ ਠੀਕ ਠਾਕ ਸੀ। ਜਦੋਂ ਉਸ ਦੇ ਬੱਚੇ ਨੇ ਜਨਮ ਲਿਆ ਤਾਂ ਬੱਚੇ ਦੇ ਪਿੱਛੇ ਖੋਪੜੀ ਬਾਹਰ ਨਿਕਲ ਗਈ ਸੀ ਅਤੇ ਦਿਮਾਗ ਹੇਠਾਂ ਗਿਆ ਹੋਇਆ ਸੀ। ਜਨੇਪੇ ਤੋਂ ਬਾਅਦ ਬੱਚੇ ਦੀ ਕੋਈ ਆਵਾਜ਼ ਵੀ ਨਹੀਂ ਆਈ ਅਤੇ ਬੱਚਾ ਰੋਇਆ ਵੀ ਨਹੀਂ। ਬੱਚਾ ਜਿਸ ਨੇ ਜਨਮ ਲਿਆ ਸੀ, ਉਹ ਇਕ ਲੜਕਾ ਸੀ ਪਰ ਉਹ ਹੁਣ ਇਸ ਦੁਨੀਆ ਵਿਚ ਨਹੀਂ ਹੈ। ਉਸ ਤੋਂ ਬਾਅਦ ਘਬਰਾਹਟ ਵਿਚ ਡਾਕਟਰਾਂ ਨੇ ਉਸ ਨੂੰ ਤੁਰੰਤ ਬੱਚਾ ਦਫਨਾਉਣ ਦੀ ਗੱਲ ਆਖ ਦਿੱਤੀ।

ਇਹ ਵੀ ਪੜ੍ਹੋ : ਸਾਫ਼ਟਵੇਅਰ ਕਾਰਨ ਹੋ ਗਈ ਪੰਜਾਬ 'ਚ ਐਡਵਾਈਜ਼ਰੀ ਜਾਰੀ, ਇੰਜੀਨੀਅਰ ਦਾ ਕਾਰਨਾਮਾ ਕਰੇਗਾ ਹੈਰਾਨ

PunjabKesari

ਉਸ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਦੇ ਗਰਭ ਧਾਰਨ ਕਰਨ ਤੋਂ ਬਾਅਦ ਸ਼ੁਰੂ ਤੋਂ ਹੀ ਉਸ ਨੇ ਇਲਾਜ ਸਿਵਲ ਹਸਪਤਾਲ ਤੋਂ ਕਰਵਾਇਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਘਟਨਾਕ੍ਰਮ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਉਨ੍ਹਾਂ ਸਰਕਾਰ ਪਾਸੋਂ ਸੰਬੰਧਤ ਡਾਕਟਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਰੂਹ ਕੰਬਾਊ ਹਾਦਸਾ, ਟਰੈਕਟਰ ਪਲਟਣ ਮਗਰੋਂ ਵਿਅਕਤੀ 'ਤੇ ਡਿੱਗੀ ਕਾਰ

ਕੇਸ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਜਾਂ ਲਾਪ੍ਰਵਾਹੀ ਨਹੀਂ ਵਰਤੀ ਗਈ : ਐੱਸ. ਐੱਮ. ਓ.
ਉਧਰ ਦੂਜੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਪਾਲ ਸਿੰਘ ਨੇ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਡਾਕਟਰ ਡੀ. ਪੀ. ਸਿੰਘ ਨੇ ਕਿਹਾ ਕਿ ਇਸ ਕੇਸ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਜਾਂ ਲਾਪ੍ਰਵਾਹੀ ਵਰਤੀ ਨਹੀਂ ਗਈ, ਸਗੋਂ ਮਰੀਜ਼ ਦੇ ਤਰਫੋਂ ਅਣਗਹਿਲੀ ਵਰਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਮੋਨਿਕਾ ਨੂੰ 16 ਜਨਵਰੀ ਨੂੰ ਆਪ੍ਰੇਸ਼ਨ ਕਰਵਾਉਣ ਦੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਸੀ ਪਰ ਮਰੀਜ਼ ਇਥੇ ਹਸਪਤਾਲ 16 ਜਨਵਰੀ ਨੂੰ ਨਹੀਂ ਆਇਆ। ਬਲਕਿ 21 ਜਨਵਰੀ ਨੂੰ ਆਇਆ। 21 ਜਨਵਰੀ ਨੂੰ ਸਾਰਾ ਕੇਸ ਮੁੜ ਇਨਵੈਸਟੀਗੇਟ ਕਰਕੇ 22 ਜਨਵਰੀ ਨੂੰ ਉਸ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਉਸ ਦੇ ਗ੍ਰੇਡ 4 ਮੈਕੋਨੀਅਮ ਸਟੇਨਡ ਲੀਕਰ ਸੀ, ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਵਿਚ ਹਸਪਤਾਲ ਜਾਂ ਕਿਸੇ ਡਾਕਟਰ ਦੀ ਕਿਸੇ ਵੀ ਕਿਸਮ ਦੀ ਅਣਗਹਿਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰਾਂ ਵੱਲੋਂ ਗਰਭਵਰਤੀ ਖ਼ਾਸ ਖਿਆਲ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News