ਮਸ਼ਹੂਰ ਪਿੱਜ਼ਾ ਸ਼ਾਪ ’ਤੇ ਅਣਪਛਾਤਿਆਂ ਵੱਲੋਂ ਪਥਰਾਅ, ਕੈਮਰੇ ''ਚ ਕੈਦ ਹੋਈ ਘਟਨਾ
Saturday, Feb 08, 2025 - 01:14 PM (IST)
![ਮਸ਼ਹੂਰ ਪਿੱਜ਼ਾ ਸ਼ਾਪ ’ਤੇ ਅਣਪਛਾਤਿਆਂ ਵੱਲੋਂ ਪਥਰਾਅ, ਕੈਮਰੇ ''ਚ ਕੈਦ ਹੋਈ ਘਟਨਾ](https://static.jagbani.com/multimedia/2025_2image_13_14_246843521untitled-4copy.jpg)
ਨਡਾਲਾ (ਸ਼ਰਮਾ)-ਢਿੱਲਵਾਂ ਰੋਡ ਸਥਿਤ ਮਸ਼ਹੂਰ ਪਿੱਜ਼ਾ ਸ਼ਾਪ ’ਤੇ ਕੁਝ ਅਣਪਛਾਤੇ ਨੌਜਵਾਨ ਇਕ ਚਿੱਟੀ ਕਾਰ ’ਚ ਆਉਂਦੇ ਹਨ ਅਤੇ ਪਥਰਾਅ ਕਰਨ ਲੱਗ ਜਾਂਦੇ ਹਨ ਅਤੇ ਬਾਹਰ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਭੱਜ ਜਾਂਦੇ ਹਨ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਜਾਂਦੀ ਹੈ ਅਤੇ ਹੁਣ ਇਹ ਮਾਮਲਾ ਨਡਾਲਾ ਪੁਲਸ ਕੋਲ ਪੁੱਜਾ ਹੈ।
ਜਾਣਕਾਰੀ ਦਿੰਦੇ ਦੁਕਾਨ ’ਤੇ ਕੰਮ ਕਰਦੇ ਨੌਜਵਾਨ ਸਰਬਜੀਤ ਸਿੰਘ ਕੰਗ ਨੇ ਦੱਸਿਆ ਕਿ ਰਾਤ ਸਾਢੇ ਕੁ 9 ਵਜੇ ਦਾ ਸਮਾਂ ਸੀ ਅਤੇ ਅਸੀਂ ਦੁਕਾਨ ਬੰਦ ਕਰਨ ਦੀ ਤਿਆਰੀ ਵਿਚ ਸੀ ਕਿ ਇੰਨੇ ਨੂੰ ਢਿੱਲਵਾਂ ਰੋਡ ਵੱਲ ਦੀ ਇਕ ਕਾਰ ਆਉਂਦੀ ਹੈ, ਜਿਸ ਵਿਚੋਂ ਤਿੰਨ ਅਣਪਛਾਤੇ ਨੌਜਵਾਨ ਬਾਹਰ ਨਿਕਲਦੇ ਹਨ ਅਤੇ ਉਨ੍ਹਾਂ ਨੇ ਪਹਿਲਾਂ ਤੋਂ ਹੀ ਹੱਥ ਵਿਚ ਪੱਥਰ ਫੜੇ ਸਨ ਅਤੇ ਦੁਕਾਨ ’ਤੇ ਪਥਰਾਅ ਕਰਨ ਲੱਗ ਪਏ। ਫਿਰ ਕਾਰ ਵਿਚ ਬੈਠ ਕੇ ਨਡਾਲਾ ਚੌਂਕ ਵੱਲ ਭੱਜ ਜਾਂਦੇ ਹਨ।
ਇਹ ਵੀ ਪੜ੍ਹੋ : 3 ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਬੱਸ ਸਟੈਂਡ ਨੇੜਿਓਂ ਪਾਰਕ 'ਚੋਂ ਮਿਲੀ ਲਾਸ਼
ਦੁਕਾਨ ’ਤੇ ਕੰਮ ਕਰਦੇ ਨੌਜਵਾਨ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਬਾਹਰ ਲੱਗੇ ਸ਼ੀਸ਼ੇ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਪੁਲਸ ਪਾਰਟੀ ਸਣੇ ਘਟਨਾ ਸਥਾਨ ’ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਦੀ ਫੁਟੇਜ਼ ਦੀ ਮਦਦ ਨਾਲ ਤਫਤੀਸ਼ ਆਰੰਭ ਕਰ ਦਿੱਤੀ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਤਫ਼ਤੀਸ਼ ਤੋਂ ਬਾਅਦ ਹੀ ਕੀਤੇ ਹਮਲੇ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e