ਅਵਤਾਰ ਸਿੰਘ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਨਿਯੁਕਤ

02/16/2019 4:09:48 AM

ਕਪੂਰਥਲਾ (ਧੀਰ)-ਪਿੰਡ ਜੈਨਪੁਰ ਦੇ ਉੱਘੇ ਆਗੂ ਅਵਤਾਰ ਸਿੰਘ ਰੰਧਾਵਾ ਨੂੰ ਜ਼ਿਲਾ ਸ਼ਿਕਾਇਤ ਨਿਵਾਰਨ ਕੇਮਟੀ ਕਪੂਰਥਲਾ ਦਾ ਮੈਂਬਰ ਨਿਯੁਕਤ ਕੀਤਾ ਹੈ। ਆਪਣੀ ਇਸ ਨਿਯੁਕਤੀ ’ਤੇ ਅਵਤਾਰ ਸਿੰਘ ਰੰਧਾਵਾ ਨੇ ਚੇਅਰਮੈਨ ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ ਉਸਦੇ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਲਈ ਜੀਅ ਜਾਨ ਨਾਲ ਮਿਹਨਤ ਕਰਦਿਆਂ ਪਾਰਟੀ ਨੂੰ ਹੋਰ ਉੱਚ ਬੁਲੰਦੀਆਂ ’ਤੇ ਲੈ ਕੇ ਜਾਣਗੇ ਤੇ ਵਿਧਾਇਕ ਚੀਮਾ ਦੀ ਅਗਵਾਈ ਹੇਠ ਪਾਰਟੀ ਦੇ ਲੋਕਸਭਾ ਚੋਣਾਂ ’ਚ ਵੀ ਜਿੱਤ ਪ੍ਰਾਪਤ ਕਰੇਗੀ।

Related News