ਕਪਿਲ ਸ਼ਰਮਾ ਵੱਲੋਂ ਕੀਤੀ ਗਈ ਠੱਗੀ ਦੇ ਮਾਮਲੇ ''ਚ ਪੀੜਤ ਮਹਿਲਾ ਨੇ ਕੀਤਾ ਇਹ ਦਾਅਵਾ

05/20/2020 1:20:12 PM

ਜਲੰਧਰ (ਕਮਲੇਸ਼)— ਸ਼ਨੀਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਏ ਕਰੋੜਾਂ ਦੀ ਠੱਗੀ ਦੇ ਦੋਸ਼ੀ ਟਰੈਵਲ ਏਜੰਟ ਕਪਿਲ ਸ਼ਰਮਾ ਨੂੰ ਲੈ ਕੇ ਪੀੜਤ ਮਹਿਲਾ ਨੇ ਇਕ ਹੋਰ ਬਿਆਨ ਜਾਰੀ ਕਰ ਦਿੱਤਾ ਹੈ। ਸਾਬਕਾ ਫੌਜੀ ਅਜੇ ਕੁਮਾਰ ਨੇ ਦੱਸਿਆ ਕਿ ਕਪਿਲ ਸ਼ਰਮਾ ਨੇ ਉਨ੍ਹਾਂ ਦੇ ਪੁੱਤਰ ਅਤੇ ਧੀ ਨੂੰ ਕੈਨੇਡਾ ਭੇਜਣ ਦੇ ਨਾਮ 'ਤੇ 23 ਲੱਖ ਰੁਪਏ ਲਏ ਸਨ। ਦੋਸ਼ੀ ਨੇ ਦਾਅਵਾ ਕੀਤਾ ਸੀ ਕਿ ਪੁੱਤਰ ਅਤੇ ਧੀ ਨੂੰ ਸਿੰਗਾਪੁਰ 'ਚ ਕੁਝ ਸਮਾਂ ਕੋਰਸ ਕਰਾ ਕੇ ਕੈਨੇਡਾ ਦੇ ਕਾਲਜ 'ਚ ਦਾਖਲਾ ਦਿਵਾਇਆ ਜਾਵੇਗਾ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਉਸ ਨੂੰ ਸੌਂਪ ਦਿੱਤੀ ਸੀ, ਇਸ ਤੋਂ ਬਾਅਦ ਪੁੱਤਰ ਅਤੇ ਧੀ ਨੂੰ ਸਿੰਗਾਪੁਰ ਵੀ ਭੇਜ ਦਿੱਤਾ ਸੀ ਪਰ ਅੱਗੇ ਕੋਈ ਕੰਮ ਨਹੀਂ ਬਣਿਆ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ।

ਫਰਾਰ ਹੋਣ ਤੋਂ ਪਹਿਲਾਂ ਵੀ ਮੁਲਜ਼ਮ ਨੇ ਉਨ੍ਹਾਂ ਵੱਲੋਂ 2 ਲੱਖ ਰੁਪਏ ਲਏ ਸਨ। ਮੁਲਜ਼ਮ ਦੇ ਫਰਾਰ ਹੋਣ ਦੀ ਜਾਣਕਾਰੀ 'ਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਾਣਕਾਰੀ ਤੋਂ ਬਾਅਦ ਪੁਲਸ ਨੇ ਥਾਣਾ ਬਾਰਾਂਦਰੀ ਕੇਸ ਦਰਜ ਕੀਤੀ ਸੀ। ਅਜੇ ਕੁਮਾਰ ਨੇ ਦੋਸ਼ ਲਾਇਆ ਕਿ ਅਦਾਲਤ ਵਿਚ ਸਰੰਡਰ ਕਰਨ ਤੋਂ ਬਾਅਦ ਕਪਿਲ ਸ਼ਰਮਾ ਆਪਣੇ ਬਿਜ਼ਨੈੱਸ ਲਾਸ ਦਾ ਢੋਂਗ ਕਰ ਰਿਹਾ ਹੈ ਜਦਕਿ ਉਹ ਸਿੰਗਾਪੁਰ 'ਚ ਕੈਸੀਨੋ 'ਚ ਜੂਆ ਖੇਡਦਾ ਹੋਇਆ ਜ਼ਿਆਦਾਤਰ ਪੈਸੇ ਹਾਰਿਆ ਹੈ।

ਇਸ ਮਾਮਲੇ ਨੂੰ ਲੈ ਕੇ ਅਜੇ ਕੁਮਾਰ ਨੇ ਇਕ ਫੋਟੋ ਵੀ ਜਾਰੀ ਕੀਤੀ ਹੈ, ਜਿਸ ਵਿਚ ਮੁਲਜ਼ਮ ਕਪਿਲ ਸ਼ਰਮਾ ਨੂੰ ਕੈਸੀਨੋ ਵਿਚ ਜੂਆ ਖੇਡਦੇ ਹੋਏ ਦਿਖਾਇਆ ਜਾ ਰਿਹਾ ਹੈ। ਅਜੇ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਨਿਆਂ ਮਿਲੇਗਾ।


shivani attri

Content Editor

Related News