ਫਤਿਹਗੜ੍ਹ ਸਾਹਿਬ 'ਚ 'ਕੰਗਨਾ ਰਣੌਤ' ਖ਼ਿਲਾਫ਼ ਭੜਕੇ ਲੋਕ, ਇੰਝ ਕੱਢਿਆ ਗੁੱਸਾ

Friday, Dec 04, 2020 - 10:15 AM (IST)

ਫਤਿਹਗੜ੍ਹ ਸਾਹਿਬ 'ਚ 'ਕੰਗਨਾ ਰਣੌਤ' ਖ਼ਿਲਾਫ਼ ਭੜਕੇ ਲੋਕ, ਇੰਝ ਕੱਢਿਆ ਗੁੱਸਾ

ਫਤਿਹਗੜ੍ਹ ਸਾਹਿਬ (ਜਗਦੇਵ) : ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨੀ ਸੰਘਰਸ਼ 'ਚ ਸ਼ਾਮਲ ਬੀਬੀਆਂ ਬਾਰੇ ਅਪਸ਼ਬਦ ਬੋਲਣ ਵਾਲੀ ਫਿਲਮੀ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਅੱਜ ਤੋਂ ਚੱਲੇਗੀ ਕਾਲਕਾ-ਨਵੀਂ ਦਿੱਲੀ ਸ਼ਤਾਬਦੀ

ਇਹ ਸ਼ਿਕਾਇਤ ਮੰਡੀ ਗੋਬਿੰਦਗੜ੍ਹ ਦੇ ਪੁਲਸ ਥਾਣਾ ਵਿਖੇ ਸਥਾਨਕ ਵਾਸੀਆਂ ਵੱਲੋਂ ਦਰਜ ਕਰਵਾਈ ਗਈ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਕੰਗਨਾ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ ਅਤੇ ਉਸ ਵੱਲੋਂ ਬੋਲੇ ਅਪਸ਼ਬਦਾਂ ਦੀ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ।

ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਕੈਪਟਨ ਦੇ 'ਕਿਸਾਨ ਅੰਦੋਲਨ' ਬਾਰੇ ਬਿਆਨ ਦਾ ਜ਼ੋਰਦਾਰ ਵਿਰੋਧ

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜੇਕਰ ਕੰਗਨਾ ਰਣੌਤ ਨੇ ਬੀਬੀਆਂ ਖ਼ਿਲਾਫ਼ ਅਪਸ਼ਬਦ ਬੋਲਣ ਬਾਰੇ ਗਲ਼ਤੀ ਨਾ ਮੰਨੀ ਤਾਂ ਉਸ ਖ਼ਿਲਾਫ਼ ਇਕ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ ਅਤੇ ਮਾਣਯੋਗ ਅਦਾਲਤ 'ਚ ਕੇਸ ਦਾਇਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹੁਣ ਖੁੱਲ੍ਹੇ ਆਸਮਾਨ ਹੇਠ ਬੈਠ ਦੇਖ ਸਕੋਗੇ 'ਫਿਲਮਾਂ', ਲੁਧਿਆਣਾ 'ਚ ਬਣਿਆ ਪਹਿਲਾ 'ਓਪਨ ਥੀਏਟਰ'

ਲੋਕਾਂ ਨੇ ਕੰਗਨਾ ਰਣੌਤ ਖ਼ਿਲਾਫ਼ ਪੁਲਸ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਅਤੇ ਉਸ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।

 


author

Babita

Content Editor

Related News